Free Eye Medical Camp

Mr. S. P.S. Oberoi announced that in year 2013 the Trust will do 1200 free eye operations lens Implants & cataract removal surgery of needy ones from the diff. cities of Punjab & Haryana. In the month of January – 102 operations & in Feb 100 successful surgeries has been done.
 
Free eye operations camp, Gurudwara  Nanaksar, Patiala-(punjab)
11 March 2013
          ਐਸ ਪੀ ਸਿੰਘ ਓਬਰਾਏ ਵਲੋਂ ਚਲਾਏ ਜਾ ਰਹੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਤੀਸਰਾ ਮੁਫਤ 5 ਰੋਜਾ ਅੱਪਰੇਸ਼ਨ ਕੈਂਪ ਟਰੱਸਟ ਵਲੋਂ ਅਨੰਦਈਸ਼ਰ ਅੱਖਾਂ ਦੇ ਹਸਪਤਾਲ , ਗੁਰਦੁਆਰਾ ਨਾਨਕਸਰ ਦੇਵੀਗੜ੍ਹ ਰੋਡ ਪਟਿਆਲਾ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖੀ ਬਾਬਾ ਭਜਨ ਸਿੰਘ ਜੀ ਦੇ ਸਹਿਜੋਗ ਨਾਲ ਲਗਾਇਆ ਗਿਆ । ਇਸ ਵਿਚ 100 ਮਰੀਜ਼ਾਂ ਦੀਆਂ ਅੱਖਾਂ ਦਾ ਓਪਰੇਸ਼ਨ ਕੀਤਾ ਜਾਵੇਗਾ । ਕੈਂਪ ਵਿਚ ਸਾਰੇ ਮਰੀਜ਼ਾਂ ਦੇ ਰਹਿਣ ਦਾ ਅਤੇ ਖਾਣ ਦਾ ਪੂਰਾ ਪ੍ਰਬੰਧ ਕੀਤਾ ਗਿਆ । ਸਾਰੇ ਮਰੀਜ਼ਾਂ ਨੂੰ ਦਵਾਈਆਂ, ਲੈਨਜ਼ ਵੀ ਮੁਫਤ ਦਿਤੇ ਜਾਣਗੇ । ਅੱਖਾਂ ਦੇ ਮਾਹਿਰ ਡਾਕਟਰਾਂ ਵਲੋਂ ਸਾਰੇ ਮਰੀਜ਼ਾਂ ਦਾ ਬਿਨ੍ਹਾਂ ਟਾਂਕੇ ਤੋਂ ਅਧੁਨਿਕ ਮਸ਼ੀਨਾਂ ਨਾਲ ਅੱਪਰੇਸ਼ਨ ਕੀਤਾ
          ਤੀਸਰੇ ਪਰੇਸ਼ਨ ਕੈਂਪ ਦਾ ਉਦਘਾਟਨ ਮੁਖ ਮਹਿਮਾਨ ਵਜੋਂ ਪੁਜੇ ਸਰਦਾਰ ਪਰਮਜੀਤ ਸਿੰਘ ਗਿਲ (ਆਈ. ਜੀ .ਪਟਿਆਲਾ ਜੋਨ ) ਦੇ ਕਰ ਕਮਲਾਂ ਨਾਲ ਕੀਤ ਗਿਆ । *ਅੱਖਾਂ ਦਾ ਅੱਪਰੇਸ਼ਨ ਅੱਖਾਂ ਦੇ ਮਾਹਿਰ ਡਾਕਟਰ ਐਚ ਐਸ ਹੈਰੀ ਤੇ ਡਾ. ਅਤੁਲ ਕਕੜ ਵਲੋਂ ਕੀਤਾ ਗਿਆ । ਇਸ ਮੋਕੇ ਦੰਦਾ ਦਾ ਚੈਕਅੱਪ ਵੀ ਦੰਦਾ ਦੇ ਮਾਹਿਰ ਡਾਕਟਰ ਗੁਰਪ੍ਰੀਤ ਸਿੰਘ ਬੋਪਾਰਾਏ ਵਲੋਂ ਕੀਤਾ ਗਿਆ ਮੁਖ ਮਹਿਮਾਨ ਆਈ ਜੀ ਪਰਮਜੀਤ ਸਿੰਘ ਗਿੱਲ ਨੇ ਲੋਕਾਂ ਦਾ ਭਲਾ ਚਾਹੁਣ ਵਾਲੇ ਟਰੱਸਟ ਦੇ ਸੰਚਾਲਕ ਐਸ ਪੀ ਸਿੰਘ ਓਬਰਾਏ ਵਲੋਂ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰ ਆਖਿਆ ਕੇ ਉਬਰਾਏ
ਵਲੋਂ ਆਪਣੀ ਨੇਕ ਕਮਾਈ ਵਿਚੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕਾਰਜ਼ ਪੰਜਾਬ ਅਤੇ ਪੰਜਾਬੀਆਂ ਲਈ ਇਕ ਪ੍ਰੇਰਣਾ ਸਰੂਪ ਹਨ ।

-































































No comments:

Post a Comment