ਨੇਪਾਲ ਸਥਿਤ ਸਿੱਖ ਧਰਮ ਦੇ ਇਤਿਹਾਸਕ ਖੂਹ ਵਿੱਚ ਨਿਕਲਿਆ ਮਿੱਠਾ ਪਾਣੀ

=============================================


=======================================================


=======================


आज भरा जाएगा मुआवजा, रिहा हो जाएंगे 17 भारतीय



संवाद सहयोगी, दिड़बा (संगरूर)
संयुक्त अरब अमीरात (यूएई) में एक पाकिस्तानी नौजवान मिश्री खान के कत्ल के केस में मिली फांसी से भारतीय करेंसी में आठ करोड़ रुपये ब्लड मनी देकर बचे और मोहम्मद मुश्ताक व शाहिद नामक दो पाकिस्तानी भाइयों को घायल करने के दोष में फिलहाल शारजाह जेल में बंद 17 भारतीयों के सोमवार रिहा होने की पूरी उम्मीद है। घायल मुश्ताक को एक लाख दिरहम(भारतीय करेंसी के 14 लाख 79 हजार रुपये) देने के बाद यह रिहाई हो जाएगी।
यह जानकारी शारजाह में इन 17 भारतीयों के केस की पैरवी और इनकी वित्तीय मदद कर रहे दुबई के भारतीय मूल के होटल व्यवसायी एसपी सिंह ओबराय ने रविवार को दैनिक जागरण को दी।
बकौल ओबराय सोमवार को अदालत में घायल के मुआवजे की रकम भर दी जाएगी तथा इसके बाद 17 भारतीय जेल से रिहा हो जाएंगे। इन सभी पर लगी ट्रैवलिंग पाबंदी को भी हटा लिया जाएगा। यदि सोमवार को किसी प्रकार की कागजी औपचारिकता में समय लगा तो शायद एक-दो दिन इन 17 भारतीयों को जेल में और लगाने पड़ सकते हैं। इनके वतन लौटने के लिए पासपोर्ट, टिकटों व अन्य प्रकार की जरूरी प्रक्रिया तेज कर दी गई है।
उल्लेखनीय है कि 17 भारतीयों को 2009 में मिश्री खान के कत्ल में गिरफ्तार किया गया था। उन पर चलाए हत्या के केस में उन्हें फांसी की सजा सुनाई गई। फांसी की सजा सुनकर पूरे देश में शोक की लहर दौड़ गई। भारत सरकार की ओर से उनकी रिहाई की खातिर यत्न किए गए। उधर, दुबई में एसपी सिंह ओबराय ने अपने साथियों के साथ मिलकर केस को रजामंदी तक पहुंचाया। आखिरकार जुलाई 2011 को मिश्री खान के माता-पिता को ब्लड मनी पर राजी कर लिया गया। मिश्री खान के माता-पिता को भारतीय करेंसी के अनुसार आठ करोड़ रुपये का मुआवजा देने के बाद कोर्ट ने फांसी माफ कर दी और इन्हें शराब की तस्करी के दोष में दो वर्ष की सजा सुनाई गई, जबकि वह तीन वर्ष से अधिक समय जेल में पहले ही गुजार चुके थे। इनकी रिहाई की तैयारी थी कि इसी दौरान इन 17 भारतीयों की ओर से जख्मी दो अन्य पाकिस्तानियों मोहम्मद मुश्ताक व शाहिद (दोनों भाइयों) ने भी अदालत में मुआवजे की अपील कर दी। इसके बाद लगातार कई पेशियों के बाद 17 जनवरी को माननीय जज ने घायल मुश्ताक को एक लाख दिरहम का मुआवजा देने का आदेश सुनाया था। मामूली रूप से जख्मी शाहिद को कोई मुआवजा नहीं देने का फैसला किया गया था। अदालत ने कहा था कि मुआवजा देने पर 17 भारतीयों पर लगे ट्रैवलिंग बैन को हटा लिया जाएगा।

====================
Rozana spoksmnan

ਪਟਿਆਲਾ ਜੇਲ ’ਚ ਖੁਲ੍ਹਿਆ ਬਾਲ ਭਵਨ ‘ਸਤਰੰਗੀ’


ਪਟਿਆਲਾ, 9 ਨਵੰਬਰ (ਸੁਖਦੀਪ ਸਿੰਘ) : ਪਟਿਆਲਾ ਦੀ ਕੇਂਦਰੀ ਜੇਲ ਵਿਖੇ ਬਿਨ੍ਹਾਂ ਕਸੂਰ ਤੋਂ ਅਣਦਿਸਦੀ ਸਜ਼ਾ ਭੁਗਤਣ ਲਈ ਮਜਬੂਰ ਨੰਨ੍ਹੇ-ਮੁੰਨੇ ਬੱਚਿਆਂ ਲਈ 16 ਲੱਖ ਰੁਪਏ ਦੀ ਲਾਗਤ ਨਾਲ ਸਥਾਪਤ ਕੀਤਾ ਗਿਆ ਪੰਜਾਬ ਦਾ ਪਹਿਲਾ ਬਾਲ ਭਵਨ ‘ਸਤਰੰਗੀ’ (ਕਰੈਚ-ਕਮ-ਸਕੂਲ) ਅੱਜ ਇਨ੍ਹਾਂ ਬਾਲਾਂ ਨੂੰ ਸਪਰਪਤ ਕਰ ਦਿਤਾ ਗਿਆ। ਇਸ ਬਾਲ ਭਵਨ ਦਾ ਉਦਘਾਟਨ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਅੰਦਰ ਕੈਦੀਆਂ ਤੇ ਹਵਾਲਾਤੀਆਂ ਵਜੋਂ ਬੰਦ ਔਰਤਾਂ ਦੇ ਨਾਲ ਸਜ਼ਾ ਭੁਗਤਣ ਲਈ ਮਜਬੂਰ ਮਾਸੂਮ ਅਤੇ ਬੇਕਸੂਰ ਬੱਚਿਆਂ ਦਾ ਭਵਿਖ ਸੰਵਾਰਨ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਜੇਲ੍ਹ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਇਕ ਨਿਵੇਕਲਾ ਕਦਮ ਪੁੱਟਿਆ ਗਿਆ ਸੀ ਜੋ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਸਤਰੰਗੀ ਪ੍ਰਾਜੈਕਟ ਵਜੋਂ ਸਿਰੇ ਚੜ੍ਹਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਜਿਹੜੀਆਂ ਜੇਲਾਂ ਅੰਦਰ ਬੱਚਿਆਂ ਵਾਲੀਆਂ ਔਰਤਾਂ ਬੰਦੀ ਵਜੋਂ ਰਹਿ ਰਹੀਆਂ ਹਨ, ਉਨ੍ਹਾਂ ਨੂੰ ਪਟਿਆਲਾ ਦੀ ਕੇਂਦਰੀ ਜੇਲ ’ਚ ਤਬਦੀਲ ਕੀਤਾ ਜਾਵੇਗਾ ਤੋਂ ਜੋ ਉਨ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਵੀ ਇਸ ਆਧੁਨਿਕ ਸਹੂਲਤਾਂ ਵਾਲੇ ਏਅਰ ਕੰਡੀਸ਼ਨਰ ਬਾਲ ਭਵਨ ਵਿਖੇ ਹੋ ਸਕੇ।  ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਰੱਖੜਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਟਿਆਲਾ ਜੀ.ਕੇ. ਸਿੰਘ ਦੇ ਉਪਰਾਲੇ ਸਦਕਾ ਕੇਂਦਰੀ ਸੁਧਾਰ ਘਰ ਪਟਿਆਲਾ ਵਿਖੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਸੰਸਥਾਪਕ ਅਤੇ ਉ¤ਘੇ ਪ੍ਰਵਾਸੀ ਭਾਰਤੀ ਐਸ.ਪੀ.ਐਸ. ਉਬਰਾਏ ਦੇ ਸਹਿਯੋਗ ਨਾਲ ਉਸਾਰਿਆ ਗਿਆ ਇਹ ਪੰਜਾਬ ਦਾ ਪਹਿਲਾ ਅਤੇ ਅਤਿ ਆਧੁਨਿਕ ਸਹੂਲਤਾਂ ਵਾਲਾ ਬਾਲ ਭਵਨ (ਕਰੈਚ-ਕਮ-ਸਕੂਲ) ਜੇਲ ’ਚ ਅਪਣੀਆਂ ਮਾਵਾਂ ਨਾਲ ਬੰਦ ਬੱਚਿਆਂ ਲਈ ਇਕ ਵਰਦਾਨ ਸਾਬਤ ਹੋਵੇਗਾ। ਇਸ ਮੌਕੇ ‘ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ’ ਦੇ ਸ. ਉਬਰਾਏ ਨੇ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਨਾਲ ਮਿਲਕੇ ਪੰਜਾਬ ਦੀਆਂ ਹੋਰ 5 ਜੇਲ੍ਹਾਂ ਅੰਦਰ ਵੀ ਅਜਿਹੇ ਹੀ ਅਤਿ ਆਧੁਨਿਕ ਸਹੂਲਤਾਂ ਵਾਲੇ ਮਾਡਰਨ ਕਰੈਚ-ਕਮ-ਸਕੂਲ ਕਾਇਮ ਕਰਨਗੇ। ਸਮਾਰੋਹ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਜੀ.ਕੇ. ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਅੰਦਰ 150 ਦੇ ਕਰੀਬ ਨੰਨ੍ਹੇ ਮੁੰਨੇ ਬੱਚੇ ਵੀ ਅਪਣੀਆਂ ਮਾਵਾਂ ਨਾਲ ਸਜ਼ਾ ਭੁਗਤਣ ਲਈ ਮਜਬੂਰ ਹਨ, ਜਿਨ੍ਹਾਂ ਦੇ ਪਾਲਣ ਪੋਸ਼ਣ ਲਈ ਇਕ ਚੰਗਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਲਈ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬਣਾਏ ਗਏ ਇਸ ਕਰੈਚ ਲਈ ਤਿੰਨ ਕਮਰੇ, ਇਕ ਖੇਡ ਗਰਾਊਂਡ, ਲਾਇਬਰੇਰੀ, ਅਰਾਮ ਘਰ ਅਤੇ ਰਸੋਈ ਘਰ ਤਿਆਰ ਕੀਤਾ ਗਿਆ ਹੈ, ਜਿਥੇ ਇਨ੍ਹਾਂ ਬੱਚਿਆਂ ਨੂੰ ਸਿਹਤ ਸਹੂਲਤਾਂ, ਖੇਡਾਂ, ਪੌਸ਼ਟਿਕ ਆਹਾਰ, ਪਿਕਨਿਕ ਅਤੇ ਐਲੀਮੈਂਟਰੀ ਤੱਕ ਦੀ ਸਿੱਖਿਆ ਸਮੇਤ ਹੋਰ ਕਈ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤ੍ਰਿਪੜੀ ਦੇ ਸਰਕਾਰੀ ਸਕੂਲ ਵਿਖੇ 12 ਨਵੰਬਰ ਨੂੰ ਜ਼ਿਲ੍ਹਾ ਪੱਧਰੀ ਬਾਲ ਦਿਵਸ ਮਨਾਇਆ ਜਾਵੇਗਾ। ਇਸ ਮੌਕੇ ਪ੍ਰਸਿੱਧ ਪ੍ਰਵਾਸੀ ਭਾਰਤੀ ਐਸ.ਪੀ.ਐਸ. ਉਬਰਾਏ, ਨਵਜੀਵਨੀ ਸੰਸਥਾ ਦੇ ਚੇਅਰਮੈਨ ਡਾ. ਐਨ.ਐਸ. ਸੋਢੀ, ਸੁਧਾਰ ਘਰ ਪਟਿਆਲਾ ਦੇ ਸੁਪਰਡੈਂਟ ਪ੍ਰੇਮ ਸਾਗਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਰਕਾਰੀ ਸਕੂਲ ਧਭਲਾਨ ਦੇ ਵਿਦਿਆਰਥੀਆਂ ਸੁਹੇਲ ਖ਼ਾਨ ਅਤੇ ਅਰਸ਼ ਅਲੀ ਦੀ ਜੋੜੀ ਨੇ ਸੱਭਿਆਚਾਰਕ ਗੀਤ ਦੀ ਦਿਲਕਸ਼ ਪੇਸ਼ਕਾਰੀ ਕੀਤੀ, ਇਨ੍ਹਾਂ ਦੋਵੇਂ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਦੀ ਸਿਫ਼ਾਰਸ਼ ’ਤੇ ਸ. ਉਬਰਾਏ ਵਲੋਂ ਇਨਾਮ ਵਜੋਂ ਉਨ੍ਹਾਂ ਦੀ ਪੜ੍ਹਾਈ ਲਈ 21-21 ਹਜ਼ਾਰ ਰੁਪਏ ਨਾਲ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਸਿੱਧ ਗਾਇਕ ਪੰਮੀ ਬਾਈ, ਐਸ.ਡੀ.ਐਮ. ਗੁਰਪਾਲ ਸਿੰਘ ਚਹਿਲ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਜਸਪਾਲ ਸਿੰਘ ਕਲਿਆਣ, ਜੇਲ ਦੇ ਵਧੀਕ ਸੁਪਰਡੈਂਟ ਕਰਨਜੀਤ ਸਿੰਘ ਸੰਧੂ, ਸਹਾਇਕ ਸੁਪਰਡੈਂਟ ਰਮਨਦੀਪ ਸਿੰਘ ਭੰਗੂ, ਭਗਵਾਨ ਦਾਸ ਜੁਨੇਜਾ, ਬਲਤੇਜ ਪੰਨੂੰ, ਸ਼੍ਰੀਮਤੀ ਸ਼ਮਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਐਡਵੋਕੇਟ ਬਲਬੀਰ ਸਿੰਘ ਬ¦ਿਗ, ਹਰਚਰਨ ਸਿੰਘ ਰੌਂਤਾ, ਸੁਰਿੰਦਰ ਸਿੰਘ ਦੁਬਈ, ਰਵਿੰਦਰ ਸਿੰਘ ਜੌਲੀ, ਸੰਦੀਪ ਸਿੰਘ, ਨੰਦਨ ਜਿੰਦਲ, ਮਾਲਵਿੰਦਰ ਚਾਵਲਾ, ਹਰਦੀਪ ਸਿੰਘ ਖਹਿਰਾ, ਗੁਰਪ੍ਰੀਤ ਸਿੰਘ, ਚਾਈਲਡ ਵੈਲਫ਼ੇਅਰ ਕਮੇਟੀ ਪਟਿਆਲਾ ਦੇ ਚੇਅਰਮੈਨ ਡਾ. ਡੀ.ਐਸ. ਗਿੱਲ, ਅਤੇ ਹੋਰ ਅਧਿਕਾਰੀ ਤੇ ਪਤਵੰਤੇ ਵੀ ਹਾਜ਼ਰ ਸਨ।
==================
Punjabi News Online 


  • ਨੇਪਾਲ ਸਥਿਤ ਸਿੱਖ ਧਰਮ ਦੇ ਇਤਿਹਾਸਕ ਖੂਹ ਵਿੱਚ ਨਿਕਲਿਆ ਮਿੱਠਾ ਪਾਣੀ

  •   ਕਾਠਮੰਡੂ :  ਸਿੱਖ ਧਰਮ  ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਵਿੱਚ ਚਾਰ ਉਦਾਸੀਆਂ ਕਰਕੇ  ਮਨੁੱਖਤਾ ਨੂੰ ਸਰਬਤ ਦੇ ਭਲਾ  ਕਰਨ ਦਾ ਸੰਦੇਸ਼ ਦਿੱਤਾ ।  ਗੁਆਢੀ  ਦੇਸ਼  ਨੇਪਾਲ ਵਿੱਚ ਵੀ ਗੁਰੂ ਸਾਹਿਬ ਨਾਲ ਸਬੰਧਤ ਕਈ ਇਤਿਹਾਸਕ ਥਾਵਾਂ ਹਨ । ਜਿਸ ਸਬੰਧੀ  ਪ੍ਰਸਿੱਧ ਸਮਾਜ ਸੇਵੀ ਐਸ ਪੀ ਉਬਰਾਏ ਨੇਪਾਲ ਦੇ ਪ੍ਰਧਾਨ ਮੰਤਰੀ ਨੂੰ ਵੀ ਮਿਲ ਚੁੱਕੇ ਹਨ  ਅਤੇ ਇਹਨਾਂ ਗੁਰੂ ਘਰਾਂ ਦੀ  ਜ਼ਮੀਨ  ਤੋਂ ਨਜ਼ਾਇਜ ਕਬਜ਼ੇ ਹਟਾ ਕੇ ਇੱਥੇ  ਸਿੱਖ ਧਰਮ ਦੇ ਪ੍ਰਚਾਰ ਕੇਂਦਰ ਖੋਲ੍ਹੇ ਜਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ ।   ਉਹਨਾਂ ਨੇ  ਗੁਰੁਦੁਆਰਾ ਨਾਨਕ ਮੱਠ ਦੀ ਕਾਰਵਾਈ  ਸੰਭਾਲੀ ਹੈ। ਜਿਸਦਾ ਪ੍ਰਬੰਧ ਸਥਾਨਕ ਮਹੰਤਾਂ ਕੋਲ ਸੀ  । ਜਿੰਨ੍ਹਾਂ ਕੋਲ ਪੁਰਾਤਨ ਸਰੂਪ ਵਿੱਚ  ਗੁਰੂ ਗਰੰਥ ਸਾਹਿਬ ਮੌਜੂਦ ਹਨ ।
     ਬੀਤੇ  ਦਿਨੀ ਸ: ਉਬਰਾਏ ਨੇ ਗੁਰਦੁਆਰਾ  ਉਦਾਸੀ ਅਖਾੜਾ ਦੇ ਪੁਰਾਤਨ ਖੂਹ ਦੀ ਹਾਲਤ ਦੇਖੀ ਜਿਸ ਉਪਰ  ਘਾਹ ਫੂਸ ਉੱਗਿਆ ਹੋਇਆ ਸੀ  ਜਦੋਂ ਇਸ ਸਫਾਈ ਕਰਾਈ ਤਾਂ ਇੱਥੇ ਲਿਖੀਆਂ ਗੁਰਬਾਣੀ ਦੀ ਪੰਕਤੀਆਂ ਵੀ    ਨਜ਼ਰ ਆਈਆਂ ।
    ਸਰਦਾਰ ਉਬਰਾਏ ਨੇ ਪੰਜਾਬੀ ਨਿਊਜ ਆਨ ਲਾਈਨ ਨੂੰ ਦੱਸਿਆ ਕਿ   ਹੁਣ ਇਸ ਖੂਹ ਸਾਫ ਕਰਵਾ ਕੇ  ਜਦੋਂ ਦੁਬਾਰਾ ਚਲਾਇਆ ਤਾਂ ਇਸ ਵਿੱਚੋਂ ਬਹੁਤ ਮਿੱਠਾ ਪੀਣ ਯੋਗ ਪਾਣੀ ਨਿਕਲਿਆ ਹੈ ਜਿਸ ਨੂੰ ਸਥਾਨਕ ਲੋਕ ਵਰਤਣ ਲੱਗੇ ਹਨ ।
      ਉਨ੍ਹਾਂ ਦੱਸਿਆ ਕਿ  ਉਹਨਾਂ ਵੱਲੋਂ 100 ਬੇਸਹਾਰਾ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਹੈ ਅਤੇ ਉਹ ਨੇਪਾਲ  ਸਥਿਤ ਗੁਰੂ ਘਰ ਵਿੱਚ  ਰਹਿ ਰਹੇ  ਅਤੇ ਹੁਣ  ਸਿੱਖ ਧਰਮ ਦੀਆਂ ਰਹੂ ਰੀਤਾਂ ਤੋਂ ਪ੍ਰਭਾਵਿਤ ਹੋ ਕੇ   ਗੁਰਬਾਣੀ ਦਾ ਪਾਠ ਵੀ ਕਰਨ ਲੱਗੇ ਹਨ ।
     ਨੇਪਾਲ ਦੇ ਪ੍ਰਧਾਨ ਮੰਤਰੀ ਨੇ ਵੀ ਸ: ਉਬਰਾਏ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। 

    ==================================






    No comments:

    Post a Comment