ਕਾਠਮੰਡੂ ਵਿਖੇ ਗੁਰੂ ਨਾਨਕ ਸਾਹਿਬ ਦੇ ਨਾਂਅ 200 ਏਕੜ ਜ਼ਮੀਨ
ਚੰਡੀਗੜ੍ਹ, 14 ਅਕਤੂਬਰ : ਨੇਪਾਲ ਦੀ ਰਾਜਧਾਨੀ
ਕਾਠਮੰਡੂ ਵਿਖੇ ਗੁਰੂ ਨਾਨਕ ਸਾਹਿਬ ਦੇ ਨਾਂਅ 200 ਏਕੜ ਜ਼ਮੀਨ ਮੌਜੂਦ ਹੈ, ਜੋ ਉਥੋਂ ਦੇ
ਰਾਜਾ ਜੈ ਜਗਤ ਮੱਲ ਵੱਲੋਂ ਸੰਨ 1516 ਦੌਰਾਨ ਉਨ੍ਹਾਂ ਦੇ ਨਾਂਅ ਅਲਾਟ ਕੀਤੀ ਗਈ ਸੀ।
ਗੁਰੂ ਨਾਨਕ ਆਪਣੀ ਤੀਜੀ ਉਦਾਸੀ ਦੇ ਅਖੀਰ ਵਿਚ 1516 ਨੂੰ ਨਿਪਾਲ ਗਏ ਸੀ ਅਤੇ ਇਕ ਮਹੀਨੇ
ਤੋਂ ਵੱਧ ਸਮਾਂ ਉਥੇ ਠਹਿਰੇ ਸਨ। ਰਾਜਾ ਜੈ ਜਗਤ ਮੱਲ, ਜੋ ਦਿਮਾਗੀ ਤੌਰ ‘ਤੇ ਬਿਮਾਰ ਹੋ
ਗਿਆ ਸੀ, ਨੂੰ ਇਲਾਜ ਲਈ ਉਨ੍ਹਾਂ ਦਾ ਪਰਿਵਾਰ ਬਨਾਰਸ ਲੈ ਕੇ ਆਇਆ ਸੀ, ਪ੍ਰੰਤੂ ਉਸ ਦੇ
ਠੀਕ ਨਾ ਹੋਣ ਤੋਂ ਬਾਅਦ ਉਸ ਦਾ ਪਰਿਵਾਰ ਉਸ ਨੂੰ ਗੁਰੂ ਨਾਨਕ ਸਾਹਿਬ ਕੋਲ ਲੈ ਕੇ ਗਿਆ,
ਜਿਨ੍ਹਾਂ ਬਚਨ ਕੀਤੇ ਕਿ ਜੈ ਜਗਤ ਮੱਲ ਦਿਮਾਗੀ ਤੌਰ ‘ਤੇ ਬਿਮਾਰ ਨਹੀਂ ਅਤੇ ਅਜੇ ਉਸ ਨੇ
ਕਾਫੀ ਰਾਜ ਕਰਨਾ ਹੈ, ਇਸ ਨੂੰ ਇਸ ਲਈ ਵਾਪਸ ਨੇਪਾਲ ਲੈ ਜਾਵੋ। ਦੱਸਣ ਅਨੁਸਾਰ ਰਾਜੇ ਦਾ
ਪਰਿਵਾਰ ਉਸ ਨੂੰ ਜਦੋਂ ਵਾਪਸ ਕਾਠਮੰਡੂ ਲੈ ਕੇ ਪੁੱਜਾ ਤਾਂ ਉਹ ਠੀਕ ਹੋ ਗਿਆ ਅਤੇ ਉਸ ਨੇ
ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਰਾਜ ਕੀਤਾ। ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਜਦੋਂ
ਕਾਠਮੰਡੂ ਗਏ ਤਾਂ ਰਾਜੇ ਵੱਲੋਂ ਉਨ੍ਹਾਂ ਨੂੰ ਸਤਿਕਾਰ ਦਿੰਦਿਆਂ 4 ਥਾਵਾਂ ‘ਤੇ 200 ਏਕੜ
ਜ਼ਮੀਨ ਗੁਰਦੁਆਰਿਆਂ ਲਈ ਦਿੱਤੀ ਗਈ। ਇਨ੍ਹਾਂ ਵਿਚੋਂ ਕੇਵਲ ਹੁਣ ਸ੍ਰੀ ਗੁਰੂ ਨਾਨਕ ਮੱਠ
ਗੁਰਦੁਆਰਾ ਸਾਹਿਬ ਕੋਲ 5 ਏਕੜ ਜ਼ਮੀਨ ਹੈ, ਜਦੋਂਕਿ ਬਾਕੀ ਜ਼ਮੀਨ ਲੋਕਾਂ ਨੇ ਕਬਜ਼ੇ ਕਰਕੇ
ਮਕਾਨ ਉਸਾਰ ਲਏ ਹਨ। ਗੁਰੂ ਨਾਨਕ ਮੱਠ ਗੁਰਦੁਆਰਾ ਦੀ 5 ਏਕੜ ਜ਼ਮੀਨ ਵੀ ਨੇਪਾਲ ਸਰਕਾਰ
ਵੱਲੋਂ ਲੀਜ਼ ‘ਤੇ ਦੇਣ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ਨੂੰ ਸਥਾਨਕ ਸਿੱਖ
ਪ੍ਰੀਤਮ ਸਿੰਘ ਜੋ ਉਥੇ 6 ਦਹਾਕਿਆਂ ਤੋਂ ਵਸੇ ਹੋਏ ਹਨ ਅਤੇ ਦੁਬਈ ਦੇ ਵਪਾਰੀ ਸ: ਐਸ.ਪੀ.
ਸਿੰਘ ਓਬਰਾਏ ਨੇ ਸੁਪਰੀਮ ਕੋਰਟ ਵਿਖੇ ਪਟੀਸ਼ਨ ਦਾਇਰ ਕਰਕੇ ਰੁਕਵਾ ਦਿੱਤਾ ਹੈ। ਉਕਤ
ਗੁਰਦੁਆਰਾ ਇਕ ਮਹੰਤ ਨੇਮਾ ਮੁਨੀ ਉਦਾਸੀ ਦੇ ਕਬਜ਼ੇ ਵਿਚ ਹੈ। ਇਸ ਗੁਰਦੁਆਰੇ ਵਿਚ ਸ੍ਰੀ
ਗੁਰੂ ਗ੍ਰੰਥ ਸਾਹਿਬ ਦੇ ਤਿੰਨ ਹੱਥ ਲਿਖਤ ਪੁਰਾਤਨ ਸਰੂਪ ਮੌਜੂਦ ਹਨ, ਪਰ ਉਨ੍ਹਾਂ ਦਾ
ਪ੍ਰਕਾਸ਼ ਨਹੀਂ ਕੀਤਾ ਜਾਂਦਾ। ਸ: ਐਸ. ਪੀ. ਸਿੰਘ ਓਬਰਾਏ ਨੇ ਅੱਜ ਇਥੇ ਦੱਸਿਆ ਕਿ
ਉਨ੍ਹਾਂ ਇਹ ਮਾਮਲਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਕੋਲ ਵੀ ਉਠਾਇਆ ਸੀ,
ਜਿਨ੍ਹਾਂ ਨੇ ਇਹ ਮਾਮਲਾ ਨਿਪਾਲ ਸਰਕਾਰ ਨਾਲ ਉਠਾਉਣ ਲਈ ਭਾਰਤੀ ਰਾਜਦੂਤ ਨਾਲ ਵੀ ਗੱਲਬਾਤ
ਕੀਤੀ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਰਾਜਦੂਤ ਵੱਲੋਂ ਇਸ ਮੰਤਵ ਲਈ ਕੋਸ਼ਿਸ਼ਾਂ ਜਾਰੀ ਹਨ
ਅਤੇ ਉਨ੍ਹਾਂ ਵੱਲੋਂ ਵੀ ਰਾਜਦੂਤ ਨਾਲ 2 ਵਾਰ ਮੁਲਾਕਾਤ ਕੀਤੀ ਜਾ ਚੁੱਕੀ ਹੈ। ਉਨ੍ਹਾਂ
ਕਿਹਾ ਕਿ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਵਿਵਾਦ ਮੁਕਤ ਕਰਵਾਉਣ ਤੋਂ ਬਾਅਦ ਇਸ
ਇਤਿਹਾਸਕ ਸਥਾਨ ‘ਤੇ ਗੁਰਦੁਆਰਾ ਸਾਹਿਬ ਅਤੇ ਲੰਗਰ ਸਥਾਨ ਦੀ ਉਸਾਰੀ ਕਰਵਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਥਾਨ ‘ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਵੱਲੋਂ ਖ਼ੁਦ ਲੰਗਰ ਦੀ
ਸ਼ੁਰੂਆਤ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਨਿਪਾਲ ਸਥਿਤ ਸ੍ਰੀ ਗੁਰੂ ਨਾਨਕ ਸਾਹਿਬ ਦੇ
ਸਮੇਂ ਤੋਂ ਵਜੂਦ ਵਿਚ ਆਏ ਚਾਰੇ ਗੁਰਦੁਆਰੇ ਇਸ ਵੇਲੇ ਬੰਦ ਹਨ। ਉਨ੍ਹਾਂ ਦੱਸਿਆ ਇਕ
ਗੁਰਦੁਆਰਾ ਸਾਹਿਬ ਵਿਖੇ ਬਣੇ ਪੁਰਾਣੇ ਖੂਹ ਵਿਚ ਪੱਥਰ ‘ਤੇ ਜਪੁਜੀ ਸਾਹਿਬ ਦਾ ਸਮੁੱਚਾ
ਪਾਠ ਉਕਰਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਸਿੱਖ ਆਗੂ ਸ:”ਪ੍ਰੀਤਮ ਸਿੰਘ ਦੀ ਮਦਦ
ਨਾਲ ਉਹ ਇਨ੍ਹਾਂ ਗੁਰਦੁਆਰਿਆਂ ਨੂੰ ਦੁਬਾਰਾ ਹੋਂਦ ਵਿਚ ਲਿਆਉਣ ਲਈ ਯਤਨ ਕਰ ਰਹੇ ਹਨ ਅਤੇ
ਇਸ ਮੰਤਵ ਲਈ ਸ੍ਰੀਮਤੀ ਪ੍ਰਨੀਤ ਕੌਰ ਵੱਲੋਂ ਦਿੱਤੇ ਜਾ ਰਹੇ ਸਮਰਥਨ ਅਤੇ ਯਤਨਾਂ ਦਾ ਵੀ
ਉਨ੍ਹਾਂ ਧੰਨਵਾਦ ਕੀਤਾ। ਸ: ਉਬਰਾਏ ਨੇ ਦੱਸਿਆ ਕਿ ਉਕਤ ਜ਼ਮੀਨ ਦੀਆਂ ਰਾਜੇ ਵੱਲੋਂ ਸੰਨ
1516 ਦੌਰਾਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਨਾਂਅ ਕੀਤੀਆਂ ਗਈਆਂ ਰਜਿਸਟਰੀਆਂ ਅੱਜ ਵੀ
ਮੌਜੂਦ ਹਨ।
========
ਗੁਰਦੁਆਰਾ ਨਾਨਕ ਮੱਠ ਦਾ ਮਾਮਲਾ ਨੇਪਾਲੀ ਪ੍ਰਧਾਨ ਮੰਤਰੀ ਕੋਲ ਉਠਾਇਆ
ਚੰਡੀਗੜ੍ਹ, 18 ਨਵੰਬਰ : ਨੇਪਾਲ ਦੇ ਪ੍ਰਧਾਨ
ਮੰਤਰੀ ਡਾ. ਬਾਬੂ ਰਾਮ ਭੱਟਾਰਾਏ ਨੇ ਇਤਿਹਾਸਕ ਗੁਰਦੁਆਰਾ ਨਾਨਕ ਮੱਠ ਦੀ ਹਾਲਤ ਸੁਧਾਰਨ
ਤੇ ਇਸ ਅਸਥਾਨ ਦੇ ਨਾਂ ਜ਼ਮੀਨ ਦੀ ਨਿਲਾਮੀ ਰੋਕਣ ਦਾ ਭਰੋਸਾ ਦਿਵਾਇਆ ਹੈ। ਇਸ ਸਬੰਧੀ
ਪਰਵਾਸੀ ਭਾਰਤੀ ਸੁਰਿੰਦਰਪਾਲ ਸਿੰਘ ਓਬਰਾਏ ਨੇ ਲੰਘੇ ਦਿਨ ਕਾਠਮੰਡੂ ’ਚ ਨੇਪਾਲੀ ਪ੍ਰਧਾਨ
ਮੰਤਰੀ ਨਾਲ 45 ਮਿੰਟ ਲੰਮੀ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਇਹ ਵੀ ਸੰਕੇਤ ਮਿਲਿਆ ਕਿ
ਇਹ ਇਤਿਹਾਸਕ ਗੁਰਦੁਆਰਾ ਜਲਦ ਹੀ ਨਵੀਂ ਇਮਾਰਤ ’ਚ ਤਬਦੀਲ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਵਿਸ਼ਨੂੰ ਮਤੀ ਦਰਿਆ ਦੇ ਕੰਢੇ ’ਤੇ ਸਥਿਤ ਗੁਰਦੁਆਰਾ ਗੁਰੂ ਨਾਨਕ ਮੱਠ ਦੇ ਨਾਂ 200 ਏਕੜ ਜ਼ਮੀਨ ਹੈ। ਇਹ ਜ਼ਮੀਨ 1516 ਈਸਵੀ ’ਚ ਮੱਲਾ ਦੇ ਰਾਜਾ ਜੈ ਪ੍ਰਕਾਸ਼ ਮੱਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਲਵਾਈ ਸੀ ਜਦੋਂ ਉਹ ਨੇਪਾਲ ਦੀ ਰਾਜਧਾਨੀ ’ਚ ਗਏ ਸਨ। ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 200 ਏਕੜ ਜ਼ਮੀਨ ਵਿਚੋਂ ਗੁਰਦੁਆਰੇ ਕੋਲ ਸਿਰਫ ਪੰਜ ਏਕੜ ਜ਼ਮੀਨ ਰਹਿ ਗਈ ਹੈ ਤੇ ਬਾਕੀ ਜ਼ਮੀਨ ਨੂੰ ਵਪਾਰਕ ਤੇ ਰਿਹਾਇਸ਼ੀ ਮਕਸਦ ਲਈ ਵਰਤਿਆ ਜਾ ਰਿਹਾ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਇਕ ਮਹੰਤ ਵੱਲੋਂ ਚਲਾਇਆ ਜਾ ਰਿਹਾ ਹੈ।
ਸ੍ਰੀ ਓਬਰਾਏ ਦਾ ਕਹਿਣਾ ਹੈ ਕਿ ਗੁਰਦੁਆਰੇ ’ਚ ਰਹਿਤ ਮਰਿਆਦਾ ਬਹਾਲ ਕਰਨ ਲਈ ਇਥੇ ਤੁਰੰਤ ਇਕ ਗ੍ਰੰਥੀ ਸਿੰਘ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪੁਰਾਤਨ ਸਰੂਪ ਹਨ ਪਰ ਇਨ੍ਹਾਂ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਇਨ੍ਹਾਂ ਪੁਰਾਤਨ ਗ੍ਰੰਥਾਂ ’ਚੋਂ ਇਕ ਹੱਥ ਲਿਖਤ ਬੀੜ ਹੈ ਜਿਸ ਦੇ 1565 ਅੰਗ ਹਨ। ਇਹ ਚੰਗੀ ਹਾਲਤ ’ਚ ਹੈ। ਸ੍ਰੀ ਓਬਰਾਏ ਨੇਪਾਲ ’ਚ ਭਾਰਤੀ ਰਾਜਦੂਤ ਜੈਅੰਤ ਪ੍ਰਸਾਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਭੱਟਾਰਾਏ ਨੂੰ ਮਿਲੇ। ਉਨ੍ਹਾਂ ਨੇ ਗੁਰੂ ਨਾਨਕ ਮੱਠ ਗੁਰਦੁਆਰੇ ਦੇ ਇਤਿਹਾਸ ਬਾਰੇ ਸ੍ਰੀ ਭੱਟਾਰਾਏ ਨੂੰ ਦੱਸਿਆ ਤੇ ਇਸ ਦੇ ਨਾਂ ਜ਼ਮੀਨ ਦੀ ਨਿਲਾਮੀ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜ਼ਮੀਨ ਦਾਨ ਕਰਨ ਦੇ ਅਸਲੀ ਦਸਤਾਵੇਜ਼ ਵੀ ਵਿਖਾਏ ਜਿਸ ’ਤੇ ਉਸ ਵੇਲੇ ਦੇ ਰਾਜਾ ਜੈ ਭਗਤ ਮੱਲਾ ਦੇ ਦਸਤਖਤ ਹਨ।
ਜ਼ਿਕਰਯੋਗ ਹੈ ਕਿ ਵਿਸ਼ਨੂੰ ਮਤੀ ਦਰਿਆ ਦੇ ਕੰਢੇ ’ਤੇ ਸਥਿਤ ਗੁਰਦੁਆਰਾ ਗੁਰੂ ਨਾਨਕ ਮੱਠ ਦੇ ਨਾਂ 200 ਏਕੜ ਜ਼ਮੀਨ ਹੈ। ਇਹ ਜ਼ਮੀਨ 1516 ਈਸਵੀ ’ਚ ਮੱਲਾ ਦੇ ਰਾਜਾ ਜੈ ਪ੍ਰਕਾਸ਼ ਮੱਲਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਲਵਾਈ ਸੀ ਜਦੋਂ ਉਹ ਨੇਪਾਲ ਦੀ ਰਾਜਧਾਨੀ ’ਚ ਗਏ ਸਨ। ਇਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 200 ਏਕੜ ਜ਼ਮੀਨ ਵਿਚੋਂ ਗੁਰਦੁਆਰੇ ਕੋਲ ਸਿਰਫ ਪੰਜ ਏਕੜ ਜ਼ਮੀਨ ਰਹਿ ਗਈ ਹੈ ਤੇ ਬਾਕੀ ਜ਼ਮੀਨ ਨੂੰ ਵਪਾਰਕ ਤੇ ਰਿਹਾਇਸ਼ੀ ਮਕਸਦ ਲਈ ਵਰਤਿਆ ਜਾ ਰਿਹਾ ਹੈ। ਇਸ ਗੁਰਦੁਆਰੇ ਦਾ ਪ੍ਰਬੰਧ ਇਕ ਮਹੰਤ ਵੱਲੋਂ ਚਲਾਇਆ ਜਾ ਰਿਹਾ ਹੈ।
ਸ੍ਰੀ ਓਬਰਾਏ ਦਾ ਕਹਿਣਾ ਹੈ ਕਿ ਗੁਰਦੁਆਰੇ ’ਚ ਰਹਿਤ ਮਰਿਆਦਾ ਬਹਾਲ ਕਰਨ ਲਈ ਇਥੇ ਤੁਰੰਤ ਇਕ ਗ੍ਰੰਥੀ ਸਿੰਘ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪੁਰਾਤਨ ਸਰੂਪ ਹਨ ਪਰ ਇਨ੍ਹਾਂ ਦਾ ਪ੍ਰਕਾਸ਼ ਨਹੀਂ ਕੀਤਾ ਜਾਂਦਾ। ਇਨ੍ਹਾਂ ਪੁਰਾਤਨ ਗ੍ਰੰਥਾਂ ’ਚੋਂ ਇਕ ਹੱਥ ਲਿਖਤ ਬੀੜ ਹੈ ਜਿਸ ਦੇ 1565 ਅੰਗ ਹਨ। ਇਹ ਚੰਗੀ ਹਾਲਤ ’ਚ ਹੈ। ਸ੍ਰੀ ਓਬਰਾਏ ਨੇਪਾਲ ’ਚ ਭਾਰਤੀ ਰਾਜਦੂਤ ਜੈਅੰਤ ਪ੍ਰਸਾਦ ਨੂੰ ਨਾਲ ਲੈ ਕੇ ਪ੍ਰਧਾਨ ਮੰਤਰੀ ਭੱਟਾਰਾਏ ਨੂੰ ਮਿਲੇ। ਉਨ੍ਹਾਂ ਨੇ ਗੁਰੂ ਨਾਨਕ ਮੱਠ ਗੁਰਦੁਆਰੇ ਦੇ ਇਤਿਹਾਸ ਬਾਰੇ ਸ੍ਰੀ ਭੱਟਾਰਾਏ ਨੂੰ ਦੱਸਿਆ ਤੇ ਇਸ ਦੇ ਨਾਂ ਜ਼ਮੀਨ ਦੀ ਨਿਲਾਮੀ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਜ਼ਮੀਨ ਦਾਨ ਕਰਨ ਦੇ ਅਸਲੀ ਦਸਤਾਵੇਜ਼ ਵੀ ਵਿਖਾਏ ਜਿਸ ’ਤੇ ਉਸ ਵੇਲੇ ਦੇ ਰਾਜਾ ਜੈ ਭਗਤ ਮੱਲਾ ਦੇ ਦਸਤਖਤ ਹਨ।
ਸ੍ਰੀ ਓਬਰਾਏ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ
ਇਤਿਹਾਸਕ ਗੁਰਦੁਆਰੇ ਦੀ ਕਾਇਆਕਲਪ ਕਰਨ ਲਈ ਨਵੀਂ ਇਮਾਰਤ, ਲੰਗਰ ਹਾਲ ਤੇ 100 ਕਮਰਿਆਂ ਦੀ
ਸਰਾਂ ਉਸਾਰੀ ਜਾਵੇਗੀ ਜਿਸ ਦਾ ਪ੍ਰਬੰਧ ਇਕ ਕਮੇਟੀ ਕੋਲ ਹੋਵੇਗਾ। ਇਸ ਕਮੇਟੀ ’ਚ ਇਕ
ਮੈਂਬਰ ਸਰਕਾਰ ਵੱਲੋਂ ਨਾਮਜ਼ਦ ਕੀਤਾ ਜਾਵੇਗਾ ਜਦੋਂਕਿ ਬਾਕੀ ਮੈਂਬਰ ਸਿੱਖ ਭਾਈਚਾਰੇ ਵਿਚ
ਲਏ ਜਾਣਗੇ। ਉਨ੍ਹਾਂ ਕਿਹਾ ਕਿ ਇਤਿਹਾਸਕ ਅਸਥਾਨ ’ਤੇ ਚੜ੍ਹਾਵੇ ਨੂੰ ਨੇਪਾਲ ਤੋਂ ਬਾਹਰ
ਨਹੀਂ ਲੈ ਕੇ ਜਾਇਆ ਜਾਵੇਗਾ।
ਸ੍ਰੀ ਓਬਰਾਏ ਨੇ ਦੱਸਿਆ ਕਿ ਚੰਡੀਗੜ੍ਹ ’ਚ ਪੜ੍ਹੇ ਹੋਣ ਕਰਕੇ ਨੇਪਾਲ ਦੇ ਪ੍ਰਧਾਨ ਮੰਤਰੀ ਸਿੱਖੀ ਸਿਧਾਂਤਾਂ ਤੇ ਰਵਾਇਤਾਂ ਨੂੰ ਸਮਝਦੇ ਹਨ। ਇਸ ਲਈ ਬੜੇ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ ਹੈ। ਨੇਪਾਲੀ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਨੇਪਾਲ ਸਰਕਾਰ ਗੁਰਦੁਆਰੇ ਦੇ ਨਾਂ ਜ਼ਮੀਨ ਦੀ ਨਿਲਾਮੀ ਰੁਕਵਾਉਣ ਲਈ ਹਰ ਸੰਭਵ ਯਤਨ ਕਰੇਗੀ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨੇਪਾਲ ਸਰਕਾਰ ਨੇ ਗੁਰਦੁਆਰੇ ਦੀ ਜ਼ਮੀਨ ਦੀ ਨਿਲਾਮੀ ਲਈ ਜਨਤਕ ਨੋਟਿਸ ਜਾਰੀ ਕੀਤਾ ਸੀ। ਇਸ ਖਿਲਾਫ ਸ੍ਰੀ ਓਬਰਾਏ ਤੇ ਨੇਪਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਾਠਮੰਡੂ ’ਚ ਸੁਪਰੀਮ ਕੋਰਟ ’ਚ ਪਹੁੰਚ ਕੀਤੀ ਸੀ। ਅਦਾਲਤ ਨੇ ਅੰਤਰਿਮ ਰੋਕ ਲਾਉਂਦਿਆਂ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਖ 8 ਦਸੰਬਰ ਤੈਅ ਕੀਤੀ ਹੈ।
ਨੇਪਾਲ ’ਚ ਤਿੰਨ ਗੁਰਦੁਆਰੇ ਹਨ ਤੇ ਇਨ੍ਹਾਂ ਦਾ ਪ੍ਰਬੰਧ ਮਹੰਤਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਮਹੰਤ ਪੰਜਾਬ ਤੇ ਵਾਰਾਨਸੀ ਤੋਂ ਗਏ ਹਨ ਪਰ ਇਨ੍ਹਾਂ ਵੱਲੋਂ ਧਾਰਮਿਕ ਅਸਥਾਨਾਂ ’ਚ ਰਹਿਤ ਮਰਿਆਦਾ ਬਹਾਲ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਸਾਰਾ ਮਾਮਲਾ ਸ੍ਰੀ ਓਬਰਾਏ ਦੇ ਧਿਆਨ ’ਚ ਉਸ ਵੇਲੇ ਆਇਆ ਜਦੋਂ ਉਹ ਨੇਪਾਲੀ ਗਤਕਾ ਫੈਡਰੇਸ਼ਨ ਬਣਾਉਣ ਲਈ ਕਾਠਮੰਡੂ ਗਏ ਸਨ।
ਸ੍ਰੀ ਓਬਰਾਏ ਨੇ ਦੱਸਿਆ ਕਿ ਚੰਡੀਗੜ੍ਹ ’ਚ ਪੜ੍ਹੇ ਹੋਣ ਕਰਕੇ ਨੇਪਾਲ ਦੇ ਪ੍ਰਧਾਨ ਮੰਤਰੀ ਸਿੱਖੀ ਸਿਧਾਂਤਾਂ ਤੇ ਰਵਾਇਤਾਂ ਨੂੰ ਸਮਝਦੇ ਹਨ। ਇਸ ਲਈ ਬੜੇ ਸੁਖਾਵੇਂ ਮਾਹੌਲ ’ਚ ਗੱਲਬਾਤ ਹੋਈ ਹੈ। ਨੇਪਾਲੀ ਪ੍ਰਧਾਨ ਮੰਤਰੀ ਨੇ ਭਰੋਸਾ ਦਿਵਾਇਆ ਕਿ ਨੇਪਾਲ ਸਰਕਾਰ ਗੁਰਦੁਆਰੇ ਦੇ ਨਾਂ ਜ਼ਮੀਨ ਦੀ ਨਿਲਾਮੀ ਰੁਕਵਾਉਣ ਲਈ ਹਰ ਸੰਭਵ ਯਤਨ ਕਰੇਗੀ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨੇਪਾਲ ਸਰਕਾਰ ਨੇ ਗੁਰਦੁਆਰੇ ਦੀ ਜ਼ਮੀਨ ਦੀ ਨਿਲਾਮੀ ਲਈ ਜਨਤਕ ਨੋਟਿਸ ਜਾਰੀ ਕੀਤਾ ਸੀ। ਇਸ ਖਿਲਾਫ ਸ੍ਰੀ ਓਬਰਾਏ ਤੇ ਨੇਪਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਕਾਠਮੰਡੂ ’ਚ ਸੁਪਰੀਮ ਕੋਰਟ ’ਚ ਪਹੁੰਚ ਕੀਤੀ ਸੀ। ਅਦਾਲਤ ਨੇ ਅੰਤਰਿਮ ਰੋਕ ਲਾਉਂਦਿਆਂ ਮਾਮਲੇ ਦੀ ਸੁਣਵਾਈ ਲਈ ਅਗਲੀ ਤਾਰੀਖ 8 ਦਸੰਬਰ ਤੈਅ ਕੀਤੀ ਹੈ।
ਨੇਪਾਲ ’ਚ ਤਿੰਨ ਗੁਰਦੁਆਰੇ ਹਨ ਤੇ ਇਨ੍ਹਾਂ ਦਾ ਪ੍ਰਬੰਧ ਮਹੰਤਾਂ ਵੱਲੋਂ ਚਲਾਇਆ ਜਾ ਰਿਹਾ ਹੈ। ਇਹ ਮਹੰਤ ਪੰਜਾਬ ਤੇ ਵਾਰਾਨਸੀ ਤੋਂ ਗਏ ਹਨ ਪਰ ਇਨ੍ਹਾਂ ਵੱਲੋਂ ਧਾਰਮਿਕ ਅਸਥਾਨਾਂ ’ਚ ਰਹਿਤ ਮਰਿਆਦਾ ਬਹਾਲ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਹ ਸਾਰਾ ਮਾਮਲਾ ਸ੍ਰੀ ਓਬਰਾਏ ਦੇ ਧਿਆਨ ’ਚ ਉਸ ਵੇਲੇ ਆਇਆ ਜਦੋਂ ਉਹ ਨੇਪਾਲੀ ਗਤਕਾ ਫੈਡਰੇਸ਼ਨ ਬਣਾਉਣ ਲਈ ਕਾਠਮੰਡੂ ਗਏ ਸਨ।
=====
ਕਾਠਮੰਡੂ ‘ਚ ਗੁਰੂ ਨਾਨਕ ਦੇ ਨਾਂਅ ‘ਤੇ 200 ਏਕੜ ਜ਼ਮੀਨ
ਨੇਪਾਲ
ਦੀ ਰਾਜਧਾਨੀ ਕਾਠਮੰਡੂ ਸ਼ਹਿਰ ਦੇ ਬਾਲਾਜੂ ਖੇਤਰ ‘ਚ ਬਿਸ਼ਨੂਮਤੀ ਨਦੀ ਦੇ ਕੰਢੇ ‘ਤੇ
ਜ਼ਮੀਨ ਤੋਂ ਥੋੜੀ ਜਿਹੀ ਉਚਾਈ ‘ਤੇ ਸਥਿਤ ਹੈ ਗੁਰੂ ਨਾਨਕ ਮਠ ਗੁਰਦੁਆਰਾ। ਇਸ ਗੁਰਦੁਆਰਾ
ਸਾਹਿਬ ਦੀ ਇਮਾਰਤ ਵਿੱਚ ਨੇਮਾ ਮੁਨੀ ਉਦਾਸੀ ਨਾਮ ਦਾ ਮਹੰਤ ਆਪਣੇ ਪਰਿਵਾਰ ਸਮੇਤ ਰਹਿੰਦਾ
ਹੈ ਅਤੇ ਇਸ ਜਗ੍ਹਾ ਦੀ ਸਾਂਭ-ਸੰਭਾਲ ਕਰਦਾ ਹੈ। ਇਸ ਸਥਾਨ ‘ਤੇ ਇਹ 31ਵਾਂ ਮਹੰਤ ਹੈ ਇਸ
ਤੋਂ ਪਹਿਲਾ 30 ਮਹੰਤ ਇਸੇ ਸਥਾਨ ‘ਤੇ ਰਹਿ ਚੁੱਕੇ ਹਨ। ਕਰੀਬ 200 ਸਾਲ ਪੁਰਾਣੀ
ਜ਼ਿਆਦਾਤਰ ਲੱਕੜ ਦੀ ਬਣੀ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਵਿੱਚ ਸ਼੍ਰੀ ਗੁਰੂ ਗ੍ਰੰਥ
ਸਾਹਿਬ ਦਾ ਹੱਥ ਲਿਖਤ ਸਰੂਪ ਵੀ ਮੌਜੂਦ ਹੈ। ਇਸ ਤੋਂ ਇਲਾਵਾ ਇੱਕ ਸਰੂਪ ਹਿੰਦੀ ਦਾ ਵੀ ਹੈ
ਜਿਸਦੀ ਛਪਾਈ ਮਸ਼ੀਨੀ ਹੈ, ਭਾਵੇਂ ਕਿ ਇਹਨਾਂ ਦੀ ਸਾਂਭ-ਸੰਭਾਲ ਚੰਗੇ ਤਰੀਕੇ ਨਾਲ ਕੀਤੀ
ਜਾ ਰਹੀ ਪ੍ਰੰਤੂ ਇਸ ਜਗ੍ਹਾ ‘ਤੇ ਉਹਨਾਂ ਦਾ ਪ੍ਰਕਾਸ਼ ਨਹੀਂ ਕੀਤਾ ਗਿਆ, ਕਿਉਂਕਿ ਇੱਥੇ
ਰਹਿੰਦੇ ਮਹੰਤ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਨਹੀਂ ਉਹ ਨੇਪਾਲ ਦੀ ਭਾਸ਼ਾ ਹੀ ਜਾਣਦਾ ਹੈ
ਜਾਂ ਕੁਝ ਕੁ ਹਿੰਦੀ ਵੀ ਸਮਝ ਤੇ ਬੋਲ ਲੈਂਦਾ ਹੈ।
ਸਾਲ 1958 ਤੋਂ ਜੰਮੂ ਛੱਡ ਕੇ ਨੇਪਾਲ ਦੀ
ਰਾਜਧਾਨੀ ਕਾਠਮੰਡੂ ਵਸੇ ਪੰਜਾਬੀ ਸ. ਪ੍ਰੀਤਮ ਸਿੰਘ ਨੇ ਉਕਤ ਜਗ੍ਹਾ ਬਾਰੇ ਜਾਣਕਾਰੀ
ਦਿੰਦੇ ਹੋਏ ਦੱਸਿਆ ਕਿ ਜਦੋਂ ਉਹ ਭਾਰਤ ਛੱਡ ਕੇ ਕਾਰੋਬਾਰ ਲਈ ਕਾਠਮੰਡੂ (ਨੇਪਾਲ) ਆਏ ਤਾਂ
ਉਸ ਵੇਲੇ ਇਸ ਸ਼ਹਿਰ ਵਿੱਚ ਕੋਈ ਵੀ ਪੰਜਾਬੀ ਨਹੀਂ ਸੀ ਰਹਿੰਦਾ ਪਰ ਬਾਅਦ ਵਿੱਚ ਕੁਝ
ਪੰਜਾਬੀ ਇਸੇ ਸ਼ਹਿਰ ਆ ਵਸੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਕੁਝ ਸਮਾਂ ਕਾਠਮੰਡੂ ਬਿਤਾਉਣ
ਉਪਰੰਤ ਉਹਨਾਂ ਨੇ ਸਿੱਖ ਧਰਮ ਦੇ ਧਾਰਮਿਕ ਸਮਾਗਮ ਮਨਾਉਣ ਲਈ ਇਸ ਸ਼ਹਿਰ ਵਿੱਚ ਗੁਰਦੁਆਰੇ
ਦੀ ਭਾਲ ਕੀਤੀ ਤਾਂ ਪਤਾ ਲੱਗਿਆ ਕਿ ਇਸ ਸ਼ਹਿਰ ਵਿੱਚ ਗੁਰੂ ਨਾਨਕ ਮਠ ਨਾਮ ਦਾ ਇੱਕ ਸਥਾਨ
ਹੈ, ਜਦੋਂ ਉਹਨਾਂ ਨੇ ਇਸ ਜਗ੍ਹਾ ‘ਤੇ ਆ ਕੇ ਦੇਖਿਆ ਕਿ ਇਸ ਜਗ੍ਹਾ ‘ਤੇ ਬਣੀ ਇਮਾਰਤ ਕਾਫੀ
ਪੁਰਾਣੀ ਹੈ ਅਤੇ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਹੱਥ ਲਿਖਤ ਸਰੂਪ ਵੀ ਮੌਜੂਦ ਹੈ
ਤਾਂ ਉਹਨਾਂ ਨੇ ਉਸੇ ਦਿਨ ਤੋਂ ਇਸ ਗੁਰਦੁਆਰੇ ਵਿੱਚ ਸਾਰੇ ਗੁਰਪੁਰਬ ਅਤੇ ਹੋਰ ਧਾਰਮਿਕ
ਸਮਾਗਮ ਮਨਾਉਣੇ ਸ਼ੁਰੂ ਕਰ ਦਿੱਤੇ ਅਤੇ ਇੱਕ ਛੋਟੇ ਜਿਹੇ ਵਰਾਂਡੇ ਵਿੱਚ ਲੰਗਰ ਹਾਲ ਬਣਾਇਆ
ਜਿਸ ਵਿੱਚ ਕਰੀਬ 50 ਵਿਅਕਤੀ ਇੱਕੋ ਸਮੇਂ ਬੈਠ ਕੇ ਲੰਗਰ ਛਕ ਸਕਦੇ ਹਨ ਪ੍ਰੰਤੂ ਲੰਗਰ
ਸਿਰਫ ਕਿਸੇ ਵਿਸ਼ੇਸ਼ ਸਮਾਗਮ ਵਾਲੇ ਦਿਨ ਹੀ ਚਲਾਇਆ ਜਾਂਦਾ ਹੈ।
ਛੋਟੀ
ਜਿਹੀ ਇਸ ਇਮਾਰਤ ਦੀ ਪਹਿਲੀ ਮੰਜ਼ਿਲ ‘ਤੇ ਬਣੇ ਇੱਕ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ
ਸਰੂਪ ਪਏ ਹਨ ਤੇ ਇਸ ਕਮਰੇ ਵਿੱਚ ਵੱਖ-ਵੱਖ ਧਰਮਾਂ ਦੇ ਗੁਰੂਆਂ ਤੇ ਸਾਧੂ-ਸੰਤਾਂ ਦੀਆਂ
ਤਸਵੀਰਾਂ ਦੀਵਾਰਾਂ ‘ਤੇ ਲਗਾਈਆਂ ਹੋਈਆਂ ਹਨ, ਜਿਸ ਤੋਂ ਇਹ ਜਾਪਦਾ ਹੈ ਕਿ ਇਸ ਸਥਾਨ ‘ਤੇ
ਰਹਿ ਰਿਹਾ ਮਹੰਤ ਅਤੇ ਇਸ ਤੋਂ ਪਹਿਲਾਂ ਰਹਿ ਚੁੱਕੇ ਮਹੰਤ ਸਭ ਧਰਮਾਂ ਦਾ ਸਤਿਕਾਰ ਕਰਦੇ
ਹਨ।
ਕਾਠਮੰਡੂ ਰਹਿੰਦੇ ਪੰਜਾਬੀ ਸ. ਪ੍ਰੀਤਮ ਸਿੰਘ ਨੇ
ਦੱਸਿਆ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਨ 1516 ਨੇਪਾਲੀ ਸੰਮਤ 1580 ਦੌਰਾਨ ਆਪਣੀ
ਤਿੱਬਤ ਵਾਲੀ (ਤੀਜੀ) ਉਦਾਸੀ ਤੋਂ ਵਾਪਸ ਪਰਤ ਰਹੇ ਸਨ ਤਾਂ ਉਹ ਕਰੀਬ ਇੱਕ ਮਹੀਨਾਂ
ਕਾਠਮੰਡੂ ਵੈਲੀ ‘ਚ ਹੀ ਰੁਕੇ ਅਤੇ ਚਾਰ ਥਾਵਾਂ ‘ਤੇ ਜ਼ਿਆਦਾਤਰ ਸਮਾਂ ਬਿਤਾਇਆ। ਸਭ ਤੋਂ
ਪਹਿਲਾਂ ਉਹ ਗੁਰੂ ਨਾਨਕ ਮਠ ਵਾਲੀ ਜਗ੍ਹਾ ‘ਤੇ ਠਹਿਰੇ ਜਿੱਥੇ ਉਹਨਾਂ ਦੀ ਮੁਲਾਕਾਤ
ਰਿੱਧੀਆਂ-ਸਿੱਧੀਆਂ ਤੇ ਕਰਾਂਮਾਤਾਂ ਦਿਖਾਉਣ ਵਾਲੇ ਕੁਝ ਸਾਧੂਆਂ ਨਾਲ ਹੋਈ। ਇਸ ਤੋਂ ਬਾਅਦ
ਉਹ ਜਿਸ ਜਗ੍ਹਾ ‘ਤੇ ਗਏ ਉਥੇ ਪਸ਼ੂਪਤੀ ਨਾਥ ਮੰਦਰ ਸਥਿਤ ਹੈ, ਇਸ ਸਥਾਨ ‘ਤੇ ਉਨ੍ਹਾਂ ਨੇ
ਉਸ ਵੇਲੇ ਦੇ ਸ਼ਾਸ਼ਕ (ਰਾਜਾ, ਮੰਤਰੀ ਤੇ ਸੈਨਾ) ਨਾਲ ਗਿਆਨ ਗੋਸ਼ਟੀ ਕੀਤੀ, ਇਹ ਇਮਾਰਤ
ਕਰੀਬ 460 ਸਾਲ ਪੁਰਾਣੀ ਹੈ। ਇਸ ਉਪਰੰਤ ਗੁਰੂ ਨਾਨਕ ਦੇਵ ‘ਥਾਪਾਥਲੀ’ ਨਾਮ ਵਾਲੀ ਜਗ੍ਹਾ
‘ਤੇ ਗਏ ਅਤੇ ਉਥੇ ਜਾ ਕੇ ਸਭ ਲੋਕਾਂ ਲਈ ਲੰਗਰ ਲਗਾਇਆ। ਇਸ ਜਗ੍ਹਾ ‘ਤੇ ਬਣੇ ਇੱਕ ਪੁਰਾਣੇ
ਖੂਹ ਦੇ ਚੁਫੇਰੇ ਗੁਰਬਾਣੀ ਉਕਰੀ ਹੋਈ ਹੈ, ਜੋ ਅੱਜ ਵੀ ਮੌਜੂਦ ਹੈ, ਪ੍ਰੰਤੂ ਖੂਹ ਦੀ
ਸਫਾਈ ਨਾ ਹੋਣ ਕਾਰਨ ਉਥੇ ਘਾਹ-ਫੂਸ ਬਹੁਤ ਹੈ। ਇਸ ਤੋਂ ਬਾਅਦ ਗੁਰੂ ਸਾਹਿਬ ਗਿਆਨੇਸ਼ਵਰ
(ਗਿਆਨ ਈਸ਼ਵਰ) ਵਾਲੀ ਥਾਂ ‘ਤੇ ਗਏ ਜਿੱਥੇ ਜਾ ਕੇ ਉਹਨਾਂ ਨੇ ਇੱਕ ਗੁਫਾ ਵਿੱਚ ਭਗਤੀ
ਕੀਤੀ।
ਸ. ਪ੍ਰੀਤਮ ਸਿੰਘ ਨੇ ਦੱਸਿਆ ਕਿ ਨੇਪਾਲ ‘ਚ ਕਿਸੇ
ਸਮੇਂ ਰਾਜਾ ਜੈ ਜਗਤ ਮੱਲ ਦਾ ਰਾਜ ਸੀ ਤੇ ਉਹ ਰਾਜਾ ਕਿਸੇ ਸਮੇਂ ਦਿਮਾਗੀ ਤੌਰ ‘ਤੇ ਆਪਣਾ
ਸੰਤੁਲਨ ਖੋ ਬੈਠਾ ਸੀ ਯਾਨਿ ਕਿ ਉਹ ਪਾਗਲ ਹੋ ਗਿਆ ਸੀ। ਉਹਨਾਂ ਸਮਿਆਂ ਵਿੱਚ ਨੇਪਾਲ ਦੇ
ਲੋਕਾਂ ਦਾ ਬਨਾਰਸ ਦੀ ਧਰਤੀ ‘ਤੇ ਰਹਿੰਦੇ ਸਾਧੂਆਂ ‘ਤੇ ਅਟੁੱਟ ਵਿਸ਼ਵਾਸ਼ ਸੀ, ਜਿਸਦੇ
ਚਲਦਿਆਂ ਰਾਜਾ ਜੈ ਜਗਤ ਮੱਲ ਦੇ ਭਰਾ ਉਸਨੂੰ ਇਲਾਜ ਲਈ ਬਨਾਰਸ ਲੈ ਗਏ। ਜਦੋਂ ਬਨਾਰਸ ਵਿੱਚ
ਕਿਸੇ ਸਾਧੂ ਜਾਂ ਵੈਦ ਕੋਲੋਂ ਰਾਜਾ ਠੀਕ ਨਾ ਹੋਇਆ ਤਾਂ ਅਖੀਰ ਵਿੱਚ ਰਾਜੇ ਦੇ ਪਰਿਵਾਰਕ
ਮੈਂਬਰਾਂ ਨੂੰ ਗੁਰੂ ਨਾਨਕ ਦੇਵ ਜੀ ਮਿਲੇ ਅਤੇ ਉਹਨਾਂ ਨੇ ਵਚਨ ਕੀਤੇ ਕਿ ਇਹ ਰਾਜਾ ਤਾਂ
ਬਿਲਕੁਲ ਠੀਕ ਹੈ ਅਤੇ ਇਸਨੇ ਅਜੇ ਕਈ ਸਾਲ ਹੋਰ ਰਾਜ ਕਰਨਾ ਹੈ। ਗੁਰੂ ਸਾਹਿਬਾਨ ਦੇ ਇਹ
ਵਚਨ ਸੁਣ ਕੇ ਰਾਜੇ ਦੇ ਪਰਿਵਾਰਕ ਮੈਂਬਰ ਉਸਨੂੰ ਵਾਪਸ ਨੇਪਾਲ ਲੈ ਆਏ ਅਤੇ ਜਦੋਂ ਰਾਜਾ
ਆਪਣੇ ਰਾਜ ਵਿੱਚ ਪਹੁੰਚਿਆਂ ਤਾਂ ਉਹ ਬਿਲਕੁਲ ਠੀਕ ਹੋ ਚੁੱਕਾ ਸੀ, ਉਸ ਤੋਂ ਬਾਅਦ ਉਸਨੇ
ਲੰਮਾਂ ਸਮਾਂ ਰਾਜ ਕੀਤਾ। ਗੁਰੂ ਨਾਨਕ ਦੇਵ ਜੀ ਜਦੋਂ ਕਾਠਮੰਡੂ ‘ਚ ਰਹਿ ਰਹੇ ਸਨ ਤਾਂ
ਰਾਜੇ ਨੂੰ ਪਤਾ ਲੱਗਿਆ ਕਿ ਇਹ ਉਹ ਫਕੀਰ ਹਨ ਜਿਹਨਾਂ ਨੇ ਮੈਂਨੂੰ ਠੀਕ ਕੀਤਾ ਸੀ ਤਾਂ ਉਹ
ਰਾਜਾ ਜਾ ਕੇ ਗੁਰੂ ਸਾਹਿਬ ਨੂੰ ਮਿਲਿਆ ਅਤੇ ਉਸਨੇ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਦੇ ਨਾਮ
‘ਤੇ 1600 ਰੋਪਨੀ (1600 ਕਨਾਲ) ਯਾਨਿ ਕਿ ਲਗਭਗ 200 ਏਕੜ ਜ਼ਮੀਨ ਦੀ ਰਜਿਸਟਰੀ ਕਰਵਾ
ਦਿੱਤੀ ਅਤੇ ਜ਼ਮੀਨ ਦੇ ਕਾਗਜ਼ਾਂ ‘ਚ ਇਹ ਲਿਖਿਆ ਕਿ ਇਹ ਜ਼ਮੀਨ ਗੁਰੂ ਨਾਨਕ ਦੇਵ ਜੀ ਨੂੰ
ਸਤਿਸੰਗ ਕਰਨ, ਬਾਗ-ਬਗੀਚੇ, ਮੇਵੇ ਅਤੇ ਫੁਲਵਾੜੀ ਲਗਾਉਣ ਲਈ ਦਿੱਤੀ ਜਾਂਦੀ ਹੈ।ਦਾਸ ਨੇ
ਨੇਪਾਲ ਜਾ ਕੇ ਖੁਦ ਗੁਰੂ ਨਾਨਕ ਦੇਵ ਜੀ ਦੇ ਨਾਮ ਵਾਲੀ ਜ਼ਮੀਨ ਦੀ ਰਜਿਸਟਰੀ ਦੇਖੀ ਹੈ
ਅਤੇ ਉਸ ਵਿੱਚ ਇਹੀ ਲਿਖਿਆ ਗਿਆ ਹੈ ਕਿ ਇਹ ਜਗ੍ਹਾ ਗੁਰੂ ਨਾਨਕ ਦੇਵ ਜੀ ਨੂੰ ਸਤਿਸੰਗ
ਕਰਨ, ਬਾਗ-ਬਗੀਚੇ, ਮੇਵੇ ਅਤੇ ਫੁਲਵਾੜੀ ਲਗਾਉਣ ਲਈ ਦਿੱਤੀ ਜਾਂਦੀ ਹੈ, ਉਸ ਵੇਲੇਂ ਹੋਈ
ਇਸ ਲਿਖਤ ਵਿੱਚ ਰਾਜੇ ਦੇ ਪੁੱਤਰ ਜੋਤੀ ਪ੍ਰਸ਼ਾਦ ਮੱਲ ਦੀ ਗਵਾਹੀ ਵੀ ਹੈ ਅਤੇ ਅੱਜ ਵੀ
ਕਾਗਜ਼ਾਂ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ 1600 ਰੋਪਨੀ (ਕਰੀਬ 200 ਏਕੜ) ਜ਼ਮੀਨ
ਮੌਜੂਦ ਹੈ। ਰਾਜੇ ਵੱਲੋਂ ਉਸ ਸਮੇਂ ਚਾਰ ਥਾਵਾਂ (ਜਿੱਥੇ-ਜਿੱਥੇ ਗੁਰੂ ਸਾਹਿਬ ਰੁਕੇ)
ਲਈ ਦਿੱਤੀ 200 ਏਕੜ ਜ਼ਮੀਨ ਵਿੱਚੋਂ ਹੁਣ ਕੇਵਲ ਪੰਜ ਏਕੜ ਜ਼ਮੀਨ ਹੀ ਬਚੀ ਜਿੱਥੇ ਗੁਰੂ
ਨਾਨਕ ਮਠ ਗੁਰਦੁਆਰਾ ਹੈ। ਇਸ ਜ਼ਮੀਨ ਨੂੰ ਵੀ ਕਾਠਮੰਡੂ (ਨੇਪਾਲ) ਦੀ ਗੁੱਠੀ ਸੰਸਥਾ
(ਪ੍ਰਸ਼ਾਸ਼ਨ) ਵੱਲੋਂ ਇਸੇ ਸਾਲ ਅਪ੍ਰੈਲ ਦੇ ਮਹੀਨੇ ਵਿੱਚ 36 ਸਾਲ ਵਾਸਤੇ ਲੀਜ਼ ‘ਤੇ ਦੇਣ
ਵਾਸਤੇ ਬੋਲੀ ਸੰਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ। ਪ੍ਰਸ਼ਾਸ਼ਨ ਵੱਲੋਂ
ਅਖਬਾਰਾਂ ‘ਚ ਨਸ਼ਰ ਕੀਤੇ ਗਏ ਇਸ਼ਤਿਹਾਰ ਤੋਂ ਬਾਅਦ ਨੇਪਾਲ ਰਹਿੰਦੇ ਪੰਜਾਬੀ ਭਾਈਚਾਰੇ
(ਸਿੱਖ ਪਰਿਵਾਰਾਂ) ਦੇ ਲੋਕ ਇਕੱਠੇ ਹੋ ਕੇ ਸੰਬੰਧਤ ਅਧਿਕਾਰੀਆਂ ਨੂੰ ਮਿਲੇ ਅਤੇ ਬਾਅਦ
ਵਿੱਚ ਲੀਜ਼ ਸੰਬੰਧੀ ਰੱਖੀ ਬੋਲੀ ਰੱਦ ਕਰਵਾਉਣ ਲਈ ਮਾਨਯੋਗ ਸੁਪਰੀਮ ਕੋਰਟ ਵਿੱਚ ਰੋਕ
(ਸਟੇਅ) ਲਈ ਮਾਹਿਰ ਵਕੀਲ ਦੁਆਰਾ ਅਪੀਲ ਪਾਈ, ਜਿਸ ‘ਤੇ ਗੌਰ ਕਰਦਿਆਂ ਸੁਪਰੀਮ ਕੋਰਟ ਨੇ
ਉਕਤ ਜ਼ਮੀਨ ਨੂੰ ਲੀਜ਼ ‘ਤੇ ਦੇਣ ‘ਤੇ ਰੋਕ ਲਗਾ ਦਿੱਤੀ।
ਸ. ਪ੍ਰੀਤਮ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇਵ
ਜੀ ਦੇ ਨਾਮ ਵਾਲੀ ਉਕਤ ਜ਼ਮੀਨ ਸੰਬੰਧੀ ਉਹਨਾਂ ਨੇ ਪੰਜਾਬ ਰਹਿੰਦੇ ਉਘੇ ਸਮਾਜ ਸੇਵੀ ਸ.
ਐਸ.ਪੀ ਸਿੰਘ ਓਬਰਾਏ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆਂ
ਅਤੇ ਉਹਨਾਂ ਨੇ ਹਰ ਪੱਖੋਂ ਮੱਦਦ ਕਰਨ ਦਾ ਭਰੋਸਾ ਦਵਾਇਆ। ਇਸ ਸੰਬੰਧੀ ਐਸ.ਪੀ ਸਿੰਘ
ਓਬਰਾਏ ਨੇ ਦੱਸਿਆ ਕਿ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਨਾਮ ਵਾਲੀ ਜ਼ਮੀਨ ਦਾ ਮਾਮਲਾ
ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਦੇ ਰਾਹੀਂ ਭਾਰਤ ਸਰਕਾਰ ਕੋਲ
ਪਹੁੰਚਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਬਤ ਸ਼੍ਰੀਮਤੀ ਪਰਨੀਤ ਕੌਰ ਨੇ ਨੇਪਾਲ
ਰਹਿੰਦੇ ਭਾਰਤੀ ਰਾਜਦੂਤ ਸ਼੍ਰੀ ਜਯੰਤ ਪ੍ਰਸ਼ਾਦ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਉਕਤ
ਜ਼ਮੀਨ ਸੰਬੰਧੀ ਨੇਪਾਲ ਸਰਕਾਰ ਨਾਲ ਤਾਲਮੇਲ ਕਰਨ ਲਈ ਕਿਹਾ ਹੈ। ਸ. ਓਬਰਾਏ ਨੇ ਦੱਸਿਆ ਕਿ
ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਪਰਨੀਤ ਕੌਰ ਇਸ ਮਾਮਲੇ ਵਿੱਚ ਖੁਦ ਰੁਚੀ ਲੈ
ਰਹੇ ਹਨ ਅਤੇ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਵੀ ਦਵਾਇਆ
ਹੈ। ਸ. ਓਬਰਾਏ ਨੇ ਦੱਸਿਆ ਕਿ ਉਕਤ ਜ਼ਮੀਨ ਦੇ ਵਿਵਾਦ ਮੁਕਤ ਹੋਣ ਉਪਰੰਤ ਗੁਰੂ ਨਾਨਕ ਮਠ
ਵਾਲੇ ਸਥਾਨ ‘ਤੇ ਗੁਰਦੁਆਰਾ ਸਹਿਬ ਦੀ ਉਸਾਰੀ ਕਰਵਾਈ ਜਾਵੇਗੀ ਅਤੇ ਗੁਰੂ ਗ੍ਰੰਥ ਸਾਹਿਬ
ਦਾ ਪ੍ਰਕਾਸ਼ ਕੀਤਾ ਜਾਵੇਗਾ ਤਾਂ ਜੋ ਰੋਜ਼ਾਨਾ ਸਵੇਰੇ-ਸ਼ਾਮ ਉਥੇ ਪਾਠ ਹੋਵੇ ਅਤੇ ਜਿਸ
ਜਗ੍ਹਾ ‘ਤੇ ਗੁਰੂ ਨਾਨਕ ਦੇਵ ਜੀ ਨੇ ਲੰਗਰ ਸ਼ੁਰੂ ਕਰਵਾਇਆ ਸੀ, ਉਥੇ ਲੰਗਰ ਘਰ ਬਣਾ ਕੇ
ਲੰਗਰ ਸ਼ੁਰੂ ਕੀਤਾ ਜਾਵੇਗਾ।
ਗੁਰੂ ਨਾਨਕ ਮਠ ਵਾਲੀ ਜਗ੍ਹਾ ਨਾਲ ਮਹਾਰਾਜਾ
ਰਣਜੀਤ ਸਿੰਘ ਦਾ ਇਤਿਹਾਸ ਵੀ ਸੰਬੰਧ ਰੱਖਦਾ ਹੈ। ਇਤਿਹਾਸ ਨਾਲ ਜੁੜੇ ਨੇਪਾਲ ਰਹਿੰਦੇ ਕੁਝ
ਲੋਕਾਂ ਕੋਲੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਜਦੋਂ ਅੰਗਰੇਜ਼ੀ ਹਕੁਮਤ ਅਧੀਨ ਸੀ ਤਾਂ ਉਸ
ਵੇਲੇ ਅੰਗਰੇਜ਼ਾਂ ਨੇ ਨੇਪਾਲ ‘ਤੇ ਹਮਲਾ ਕਰਕੇ ਰਾਜ ਕਰਨ ਸੰਬੰਧੀ ਵਿਉਂਤ ਬਣਾਈ। ਇਸ ਗੱਲ
ਦੀ ਜਦੋਂ ਨੇਪਾਲ ਦੀ ਸੈਨਾਂ ਨੂੰ ਖਬਰ ਹੋਈ ਤਾਂ ਉਹਨਾਂ ਨੇ ਮੱਦਦ ਲਈ ਮਹਾਰਾਜਾ ਰਣਜੀਤ
ਸਿੰਘ ਨੂੰ ਬੇਨਤੀ ਕੀਤੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕਰੀਬ 10 ਹਜ਼ਾਰ ਸੈਨਿਕਾਂ
ਜਿਨ੍ਹਾਂ ਵਿੱਚ ਪੰਜ ਹਜ਼ਾਰ ਘੋੜ ਸਵਾਰ ਵੀ ਸਨ, ਨੂੰ ਨੇਪਾਲ ਭੇਜਿਆ ਅਤੇ ਇਹ ਫੌਜ ਕਰੀਬ
ਇੱਕ ਸਾਲ ਤੱਕ ਨੇਪਾਲ ਰਹੀ। ਨੇਪਾਲ ਵਿੱਚ ਉਸ ਸਮੇਂ ਜਿੱਥੇ ਇਹ ਫੌਜ ਰਹੀ ਉੱਥੇ ਉਸ ਵੇਲੇ
ਸਿੱਖਨਪੁਰਾ (ਜਿਸਨੂੰ ਨੇਪਾਲ ਗੰਜ ਵੀ ਕਿਹਾ ਜਾਂਦਾ ਹੈ) ਅਬਾਦ ਹੋਇਆ। ਇਸ ਫੌਜ ਨੇ
ਗੁਰਦੁਆਰਾ ਗੁਰੂ ਨਾਨਕ ਮਠ ਵਾਲੀ ਥਾਂ ‘ਤੇ ਵੀ ਕਾਫੀ ਲੰਮਾਂ ਸਮਾਂ ਇੱੱਕ ਕੈਂਪ ਲਗਾਇਆ।
ਕਰੀਬ ਇੱਕ ਸਾਲ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਾਪਸ ਜਾਣ ਲੱਗੀ ਤਾਂ ਉਸ
ਵਿੱਚੋਂ ਰਿਟਾਇਰ (ਸੇਵਾ ਮੁਕਤ) ਹੋਣ ਵਾਲੇ ਕੁਝ ਫੌਜੀ ਪਿੰਡ ਸਿੱਖਣਪੁਰਾ ਵਿੱਚ ਹੀ ਰੁਕ
ਗਏ। ਦੱਸਿਆ ਜਾਂਦਾ ਹੈ ਕਿ ਇਸ ਪਿੰਡ ਵਿੱਚ ਕੋਈ ਵੀ ਵਿਅਕਤੀ ਆਪਣੇ ਕੇਸ ਨਹੀਂ ਕਟਵਾਉਂਦਾ
ਅਤੇ ਜੇਕਰ ਕੋਈ ਨੌਜਵਾਨ ਆਪਣੇ ਕੇਸ ਕਟਵਾਉਂਦਾ ਹੈ ਤਾਂ ਉਹ ਸਾਰੇ ਪਿੰਡ ਨੂੰ ਇੱਕ ਸਮਾਗਮ
ਕਰਕੇ ਰੋਟੀ ਖੁਵਾਉਂਦਾ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਦੋਂ ਗੁਰੂ ਨਾਨਕ
ਮਠ ਤੋਂ ਵਾਪਸ ਭਾਰਤ ਜਾਣ ਲੱਗੀ ਤਾਂ ਉਹਨਾਂ (ਸਿੱਖ ਫੌਜੀਆਂ) ਨੇ ਉਸ ਵੇਲੇ 6200 ਰੁਪਏ
ਨੇਪਾਲ ਦੇ ਬੈਂਕ ਵਿੱਚ ਇਹ ਕਹਿ ਕੇ ਜਮਾਂ ਕਰਵਾਏ ਕਿ ਇਸ ਧਰਤੀ ‘ਤੇ ਜਦੋਂ ਵੀ ਕੋਈ
ਗੁਰਦੁਆਰਾ ਬਣੇ ਤਾਂ ਇਹ ਪੈਸੇ ਉਸ ਮੰਤਵ ਲਈ ਦਿੱਤੇ ਜਾਣ। ਸ. ਪ੍ਰੀਤਮ ਸਿੰਘ ਨੇ ਦੱਸਿਆ
ਕਿ ਜਦੋਂ ਉਹਨਾਂ ਨੇ ਕਾਠਮੰਡੂ ਰਹਿੰਦੇ ਪੰਜਾਬੀ ਪਰਿਵਾਰਾਂ ਨਾਲ ਮਿਲ ਜਦੋਂ ਕਾਠਮੰਡੂ
ਸ਼ਹਿਰ ਦੇ ਰੂਪਨਡੋਲ ਖੇਤਰ ਵਿੱਚ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਦੀ ਉਸਾਰੀ ਸ਼ੁਰੂ ਕੀਤੀ
ਤਾਂ ਉਹਨਾਂ ਨੂੰ ਬੈਂਕ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵੱਲੋਂ ਜਮਾਂ ਕਰਵਾਏ
6200 ਰੁਪਏ ਸਮੇਤ ਵਿਆਜ਼ ਦਿੱਤੇ ਗਏ ਅਤੇ ਉਹਨਾਂ ਨੇ ਇਹ ਪੈਸੇ ਵੀ ਗੁਰਦੁਆਰਾ ਸਾਹਿਬ ਦੀ
ਇਮਾਰਤ ਬਣਾਉਣ ਵਿੱਚ ਖਰਚ ਕੀਤੇ। ਗੁਰੂ ਨਾਨਕ ਦੇਵ ਜੀ ਦੀ ਦੁਨੀਆਵੀਂ ਚੀਜ਼ਾਂ ਨਾਲ
ਬਿਲਕੁਲ ਵੀ ਮੋਹ ਨਹੀਂ ਸੀ, ਉਹਨਾਂ ਨੇ ਆਪਣਾ ਜੀਵਨ ਸਿਰਫ ਤੇ ਸਿਰਫ ਲੋਕਾਂ ਨੂੰ ਸਹੀ
ਮਾਰਗ ਦਿਖਾਉਣ ਲਈ, ਹੱਕ ਦੀ ਕਮਾਈ ਕਰਨ ਅਤੇ ਸਾਰੇ ਇਨਸਾਨਾਂ ਨੂੰ ਜਾਤਾਂ-ਪਾਤਾਂ ਤੋਂ
ਉੱਪਰ ਉਠ ਕੇ ਇਨਸਾਨੀ ਰਿਸ਼ਤੇ ਕਾਇਮ ਕਰਨ ਦਾ ਉਪਦੇਸ਼ ਦਿੰਦਿਆਂ ਬਤੀਤ ਕੀਤਾ। ਉਹ
ਮੋਹ-ਮਾਇਆ ਤੋਂ ਦੂਰ ਸਨ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਕਿਸੇ ਵੀ ਵਾਰਿਸ ਦੇ ਨਾਮ
‘ਤੇ ਕੋਈ ਜਾਇਦਾਦ ਨਹੀਂ ਲਿਖੀ ਨਹੀਂ ਤਾਂ ਕਾਠਮੰਡੂ ਸਥਿਤ 200 ਏਕੜ ਜ਼ਮੀਨ ਅੱਜ ਵੀ
ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਨਾ ਬੋਲਦੀ ਹੁੰਦੀ।
No comments:
Post a Comment