==
ਜਲੰਧਰ : ਸ਼ਨੀਵਾਰ 5 ਫੱਗਣ ਨਾਨਕਸ਼ਾਹੀ ਸੰਮਤ 544
ਪਟਿਆਲਾ / ਫ਼ਤਹਿਗੜ੍ਹ ਸਾਹਿਬ
ਐਸ. ਪੀ. ਓਬਰਾਏ ਦਾ ਦਰਜਨਾਂ ਸੰਸਥਾਵਾਂ ਵੱਲੋਂ ਸਨਮਾਨ
ਭੁੱਨਰਹੇੜੀ, 15 ਫਰਵਰੀ (ਧਨਵੰਤ ਸਿੰਘ)-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਸ਼ਾਰਜਾਹ ਦੀ ਜੇਲ੍ਹ ਤੋਂ 17 ਪੰਜਾਬੀਆਂ ਨੂੰ ਰਿਹਾਅ ਕਰਵਾ ਕੇ ਲਿਆਉਣ ਵਾਲੇ ਅੰਤਰਰਾਸ਼ਟਰੀ ਸਮਾਜ ਸੇਵੀ, ਸਰਬੱਤ ਦਾ ਭਲਾ ਦੇ ਚੇਅਰਮੈਨ ਸੁਰਿੰਦਰਪਾਲ ਸਿੰਘ ਓਬਰਾਏ ਨੂੰ ਕਸਬਾ ਭੁਨਰਹੇੜੀ ਵਿਖੇ ਦਰਜਨ ਤੋਂ ਵੱਧ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨੂੰ ਸਨਮਾਨ ਚਿੰਨ੍ਹ ਸਿਰੋਪਾਉ, ਸ੍ਰੀ ਸਾਹਿਬ ਅਤੇ ਲੋਈ ਸਨਮਾਨ ਵਜੋਂ ਭੇਟ ਕੀਤੀ ਇਸ ਮੌਕੇ ਗੋਪਾਲ ਹਸਪਤਾਲ ਤੋਂ ਡਾ. ਗੋਪਾਲ ਸਿੰਘ, ਆੜ੍ਹਤੀਆ ਐਸੋਸੀਏਸ਼ਨ ਤੋਂ ਜਸਵਿੰਦਰ ਸਿੰਘ ਰਾਣਾ, ਭਾਈ ਘਨੱਈਆ ਵੈੱਲਫੇਅਰ ਸੁਸਾਇਟੀ ਤੋਂ ਜਥੇਦਾਰ ਬੂਟਾ ਸ਼ਾਦੀਪੁਰ, ਇੰਟਰਨੈਸ਼ਨਲ ਲੋਕ ਸੇਵਾ ਸੰਸਥਾ ਤੋਂ ਜਸਵੰਤ ਸਿੰਘ ਅਕੌਤ, ਚੇਅਰਮੈਨ ਗੁਰਜੀਤ ਸਿੰਘ ਉਪਲੀ, ਸੇਂਟ ਸੋਲਜਰ ਪਬਲਿਕ ਸਕੂਲ ਤੋਂ ਕਾਮਰੇਡ ਗੁਰਮੀਤ ਸਿੰਘ, ਸ਼ਹੀਦ ਊਧਮ ਸਿੰਘ ਕਲੱਬ ਤੋਂ ਗੁਰਮੀਤ ਸਿੰਘ ਬਿੱਟੂ, ਗ੍ਰਾਮ ਪੰਚਾਇਤ ਤੇਜਾ ਤੋਂ ਸ਼ਾਮ ਲਾਲ ਸਰਪੰਚ, ਗ੍ਰਾਮ ਪੰਚਾਇਤ ਭੁੱਨਰਹੇੜੀ ਤੋਂ ਮਹਿੰਗਾ ਰਾਮ ਸਰਪੰਚ, ਗੁਰਸ਼ਰਨ ਸਿੰਘ ਸੰਧੂ, ਨਨਾਨਸੂਹ ਗ੍ਰਾਮ ਪੰਚਾਇਤ ਤੋਂ ਜਗਜੀਤ ਸਿੰਘ ਸਾਬਕਾ ਚੇਅਰਮੈਨ, ਗ੍ਰਾਮ ਪੰਚਾਇਤ ਥੇੜ੍ਹੀ ਤੋਂ ਸਰਪੰਚ ਜਗਦੀਸ਼ ਸਿੰਘ ਪੂਨੀਆ ਅਤੇ ਗੁਰਮੇਜ ਸਿੰਘ ਆੜ੍ਹਤੀ, ਪਿ੍ਥੀਪਾਲ ਸਿੰਘ ਧਾਂਦੀਆ, ਜੱਸਾ ਸਿੰਘ ਸੰਧੂ ਸਾਬਕਾ ਇੰਸ:, ਭੀਮ ਪੂੰਨੀਆ, ਜਥੇਦਾਰ ਗੁਲਜ਼ਾਰ ਸਿੰਘ ਸਰਕਲ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਸਤਨਾਮ ਸਿੰਘ ਭੁੱਨਰਹੇੜੀ, ਸ਼ੀਸ਼ਪਾਲ, ਮਨਜੀਤ ਸਿੰਘ ਨਿਜ਼ਾਮਪੁਰ, ਜੋਗਿੰਦਰ ਸਿੰਘ ਜਿੰਦੂ ਵਕੀਲ ਤੋਂ ਇਲਾਵਾ ਪਤਵੰਤੇ ਹਾਜ਼
ਐਨਆਰਆਈ ਸਭਾ ਵੱਲੋਂ ਓਬਰਾਏ ਦਾ ਸਨਮਾਨ
February - 19 - 2013
ਐਨ.ਆਰ.ਆਈ. ਸਭਾ ਦੇ ਅਹੁਦੇਦਾਰ ਐਸ.ਪੀ. ਸਿੰਘ ਓਬਰਾਏ ਨੂੰ ਸਨਮਾਨਿਤ ਕਰਦੇ ਹੋਏ
(ਫੋਟੋ: ਮਲਕੀਅਤ ਸਿੰਘ)
ਨਿੱਜੀ ਪੱਤਰ ਪ੍ਰੇਰਕ,ਜਲੰਧਰ 18 ਫਰਵਰੀਦੁਬਈ ‘ਚੋਂ 17 ਪੰਜਾਬੀਆਂ ਨੂੰ ਫ਼ਾਂਸੀ ਦੇ ਫੰਦੇ ਤੋਂ ਬਚਾ ਕੇ ਲਿਆਏ ਐਸ.ਪੀ. ਸਿੰਘ ਓਬਰਾਏ ਨੇ ਐਨ.ਆਰ.ਆਈ. ਸਭਾ ਪੰਜਾਬ ਨੂੰ ਕਿਹਾ ਕਿ ਉਹ ਸੂਬੇ ਦੇ ਹਰ ਜ਼ਿਲ੍ਹੇ ’ਚ ਦਫਤਰ ਖੋਲ੍ਹ ਕੇ ਦੁਬਈ ਜਾਣ ਵਾਲੇ ਮੁੰਡਿਆਂ ਨੂੰ ਠੱਗੀਆਂ ਤੋਂ ਬਚਣ ਬਾਰੇ ਜਾਣਕਾਰੀ ਦੇਵੇ। ਉਹ ਸਭਾ ਨੂੰ ਦੁਬਈ ਤੋਂ ਕੰਪਨੀਆਂ ਬਾਰੇ ਮੰਗੀ ਗਈ ਜਾਣਕਾਰੀ ਤਿੰਨਾਂ ਦਿਨਾਂ ਦੇ ਅੰਦਰ-ਅੰਦਰ ਮੁਹੱਈਆ ਕਰਵਾ ਦੇਣਗੇ। ਐਨ.ਆਰ.ਆਈ. ਸਭਾ ਪੰਜਾਬ ਵੱਲੋਂ ਅੱਜ ਉਨ੍ਹਾਂ ਦਾ ਉਚੇਚਾ ਸਨਮਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੁਬਈ ਜਾਣ ਵਾਲੇ ਜ਼ਿਆਦਾਤਰ ਮੁੰਡੇ ਗਰੀਬ ਘਰਾਂ ਦੇ ਹੁੰਦੇ ਹਨ ਜਿਹੜੇ ਕਰਜ਼ਾ ਚੁੱਕ ਕੇ ਜਾਂਦੇ ਹਨ ਤੇ ਟਰੈਵਲ ਏਜੰਟ ਉਨ੍ਹਾਂ ਨਾਲ ਕਈ ਤਰ੍ਹਾਂ ਦਾ ਧੋਖਾ ਕਰ ਜਾਂਦੇ ਹਨ ਜਿਸ ਕਾਰਨ ਉਹ ਦੁਬਈ ਜਾ ਕੇ ਫਸ ਜਾਂਦੇ ਹਨ।ਉਨ੍ਹਾਂ ਕਿਹਾ ਟਰੈਵਲ ਏਜੰਟ ਭੇਜਣ ਸਮੇਂ ਤਾਂ ਕੰਪਨੀਆਂ ਦੀ ਤਨਖਾਹ ਕੁਝ ਹੋਰ ਦੱਸਦੇ ਹਨ ਪਰ ਉਥੇ ਜਾ ਕੇ ਉਨ੍ਹਾਂ ਨੂੰ ਬੜੇ ਘੱਟ ਪੈਸੇ ਮਿਲਦੇ ਹਨ ਜਿਸ ਕਾਰਨ ਉਹ ਗਲਤ ਕੰਮਾਂ ’ਚ ਫਸ ਜਾਂਦੇ ਹਨ। ਸ੍ਰੀ ਓਬਰਾਏ ਨੇ ਦੱਸਿਆ ਕਿ ਦੁਬਈ ਜਾਣ ਵਾਲੇ ਮੁੰਡਿਆਂ ਦੀ ਖੱਜਲ ਖੁਆਰੀ ਰੋਕਣ ਲਈ ਉਹ ਸਭਾ ਨਾਲ ਤਾਲਮੇਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਹ ਸਾਰਾ ਕੁਝ ‘ਸਰਬੱਤ ਦਾ ਭਲਾ’ ਨਾਂਅ ਦੀ ਜਥੇਬੰਦੀ ਹੇਠ ਕਰ ਰਹੇ ਹਨ ਜਿਸ ਦਾ ਮੁੱਖ ਮੰਤਵ ਸਮੁੱਚੀ ਲੋਕਾਈ ਨੂੰ ਕਲਾਵੇ ‘ਚ ਲੈਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ 6 ਜੇਲ੍ਹਾਂ ਦੇ ਨਾਲ ਉਹ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਲਿਖਾਈ ਤੇ ਖੇਡਣ ਦਾ ਵੀ ਪ੍ਰਬੰਧ ਕਰ ਰਹੇ ਹਨ ਜਿਨ੍ਹਾਂ ਦੀਆਂ ਮਾਵਾਂ ਜੇਲ੍ਹਾਂ ’ਚ ਸਜ਼ਾ ਭੁਗਤ ਰਹੀਆਂ ਹਨ। ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਸ਼ੇਰਗਿੱਲ ਨੇ ਐਸ.ਪੀ. ਸਿੰਘ ਓਬਰਾਏ ਦਾ ਇਸ ਗੱਲੋਂ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਮੌਤ ਦੇ ਮੂੰਹ ‘ਚ ਫਸੇ 17 ਨੌਜਵਾਨਾਂ ਨੂੰ ਬਚਾਇਆ ਹੈ।ਇਸ ਮੌਕੇ ਅਮਰੀਕਾ ਤੋਂ ਆਏ ਸਭਾ ਦੇ ਉਪ ਪ੍ਰਧਾਨ ਪਰਵਾਸੀ ਪੰਜਾਬੀ ਰੌਣਕ ਸਿੰਘ ਨੇ ਕਿਹਾ ਕਿ ਸਾਰੇ ਦੇਸ਼ਾਂ ‘ਚ ਵਸਦੇ ਪੰਜਾਬੀ ਐਨ.ਆਰ.ਆਈ. ਹੀ ਹਨ ਜਿਹੜੇ ਲੋਕ ਦੁਬਈ ਵਾਲਿਆਂ ਨੂੰ ਐਨ.ਆਰ.ਆਈ. ਹੀ ਨਹੀਂ ਮੰਨਦੇ ਉਨ੍ਹਾਂ ਦੀ ਉਹ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਭਾ ਦੇ ਬਾਨੀ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ, ਐਸ.ਕੇ. ਚੋਪੜਾ, ਸਤਿੰਦਰਪਾਲ ਸਿੰਘ ਢੱਟ, ਡਾ. ਐਨ.ਐਸ. ਕੰਗ,ਸਤਨਾਮ ਚਾਨਾ,ਨਰਿੰਦਰ ਸਿੰਘ ਸੱਤੀ ਤੇ ਸਭਾ ਦੇ ਅਧਿਕਾਰੀ ਹਾਜ਼ਰ ਸਨ।
No comments:
Post a Comment