| 19 Feb. 2013 Jallandhar
ਦੁਬਈ 'ਚੋਂ 17 ਪੰਜਾਬੀਆਂ ਨੂੰਰਿਹਾਅ ਕਰਵਾਉਣ ਵਾਲੇ ਉਬਰਾਏ ਦਾ ਐਨ. ਆਰ.ਆਈ. ਦਫਤਰ 'ਚ ਸਵਾਗਤ
ਜਲੰਧਰ, 18 ਫਰਵਰੀ (ਪਿ੍ਤਪਾਲ ਸਿੰਘ)-ਸ: ਸੁਰਿੰਦਰਪਾਲ ਸਿੰਘ ਉਬਰਾਏ ਦੁਬਈ ਵਾਲੇ ਜਿਨ੍ਹਾਂ ਨੇ ਸ਼ਾਰਜਾਹ ਜੇਲ੍ਹ ਵਿਚ ਕੈਦ 17 ਪੰਜਾਬੀ ਨੌਜਵਾਨਾਂ ਨੂੰ ਬੜੇ ਸੰਘਰਸ਼ ਤੋਂ ਬਾਅਦ ਰਿਹਾਅ ਕਰਵਾਇਆ, ਅੱਜ ਜਦੋਂ ਉਹ ਐਨ. ਆਰ.ਆਈ. ਸਭਾ ਪੰਜਾਬ ਦੇ ਜਲੰਧਰ ਦਫਤਰ ਵਿਚ ਆਏ ਤਾਂਉਨ੍ਹਾਂ ਦਾ ਪੰਜਾਬ ਐਨ. ਆਰ.ਆਈ. ਸਭਾ ਦੇ ਪ੍ਰਧਾਨ ਸ:ਜਸਬੀਰ ਸਿੰਘ ਗਿੱਲ, ਸ: ਪ੍ਰੇਮ ਸਿੰਘ ਐਡਵੋਕੇਟ ਤੋਂਇਲਾਵਾ ਸ੍ਰੀ ਸਤਨਾਮ ਸਿੰਘ ਚਾਨਾ, ਐਸ.ਕੇ.ਚੋਪੜਾ, ਰੌਣਕ ਸਿੰਘ, ਜਗਦੀਪ ਸਿੰਘ ਸ਼ੇਰਗਿੱਲ ਤੇ ਸ੍ਰੀ ਢੱਟ ਨੇ ਸਵਾਗਤ ਕੀਤਾ | ਸਾਰਿਆਂ ਨੇ ਉਨ੍ਹਾਂ ਦੇ ਪੰਜਾਬੀਆਂ ਦੀ ਰਿਹਾਈ ਲਈ ਕੀਤੇ ਸਿਰਤੋੜ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਇਸ ਕਾਰਵਾਈ ਦਾ ਦੁਨੀਆ ਦੇ ਵੱਖ-ਵੱਖ ਦੇਸ਼-ਵਿਦੇਸ਼ ਤੋਂ ਪੰਜਾਬੀਆਂ ਨੇ ਸਵਾਗਤ ਕੀਤਾ ਹੈ | ਉਥੇ ਹਾਜ਼ਰ ਮੈਂਬਰਾਂ ਨੇ ਉਨ੍ਹਾਂ ਨੂੰਅੱਗੇ ਵਾਸਤੇ ਮਿਲ ਕੇ ਚੱਲਣ ਅਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ | ਸ:ਸੁਰਿੰਦਰਪਾਲ ਸਿੰਘ ਉਬਰਾਏ ਬਾਰੇ ਇਹ ਵੀ ਦੱਸਿਆ ਗਿਆ ਕਿ ਉਹ ਪੰਜਾਬ ਵਿਚ ਵੱਖ-ਵੱਖ ਥਾਵਾਂ 'ਤੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਗਰੀਬ ਲੜਕੀਆਂ ਦੀ ਸ਼ਾਦੀ ਲਈ ਵੀ ਸਹਾਇਤਾ ਕਰ ਰਹੇ ਹਨ | ਸ: ਉਬਰਾਏ ਨੇ ਇਸ ਸਵਾਗਤ ਲਈ ਸਭਨਾਂ ਦਾ ਧੰਨਵਾਦ ਕੀਤਾ |
No comments:
Post a Comment