ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਐਸ ਪੀ ਐਸ ਉਬਰਾਏ ਦਾ ਸਨਮਾਨ ਅੱਜ
ਜਲੰਧਰ (ਅ.ਬ.)-ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਸਹਿਰ ਅਤੇ ਸਮਾਜ ਸੇਵੀ ਸੰਸਥਾ ਸ਼ਬਦ ਮਹਿਮਾ ਦੀ ਤਰਫੋ ਦੋਆਬਾ ਖੇਤਰ ਦੀਆ ਪ੍ਰਮੁੱਖ ਸਿ¤ਖ ਗੁਰਦੁਆਰਾ ਕਮੇਟੀਆ, ਵਿਦਿਅਕ ਅਤੇ ਸਮਾਜਕ ਸੰਸਥਾਵਾਂ ਦੀ ਮਦਦ ਤੇ ਸਹਿਯੋਗ ਨਾਲ ਸ਼੍ਰੋਮਣੀ ਸਿ¤ਖ ਪੁਰਸਕਾਰ-ਸਮਾਰੋਹ, 9 ਮਾਰਚ 2013 ਦਿਨ ਸ਼ਨਿਚਰਵਾਰ ਸਵੇਰੇ 11 ਵਜੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਸਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ’ਚ ਸਿਵਲ ਸੁਸਾਇਟੀ ਦੀਆਂ ਉਘੀਆਂ ਹਸਤੀਆਂ ਦੀ ਹਾਜਰੀ ਦਰਮਿਆਨ ਸ਼ਾਨਦਾਰ ਸੇਵਾਵਾਂ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਅਤੇ ਡੁ¤ਬਈ ਵਿ¤ਚ ਫਾਸੀ ਦਾ ਸਾਹਮਣਾ ਕਰ ਰਹੇ 17 ਪੰਜਾਬੀ ਨੌਜਵਾਨਾਂ ਨੂੰ ਛੁਡਾਉਣ ਵਾਲੇ ਉਘੇ ਸਮਾਜ ਸੇਵਕ ਸਰਦਾਰ ਐਸ. ਪੀ. ਸਿੰਘ ਉਬਰਾਏ ਡੁ¤ਬਈ ਨੂੰ ਸ਼੍ਰੋਮਣੀ ਸਿ¤ਖ ਪੁਰਸਕਾਰ-2013 ਨਾਲ ਵਿਸ਼ੇਸ਼ ਤੌਰ’ਤੇ ਸਨਮਾਨਿਤ ਕੀਤਾ ਜਾਵੇਗਾ। ਪੁਰਸਕਾਰ ਵਿ¤ਚ ਗੋਲਡ ਮੈਡਲ, ਸ਼ੀਲਡ, ਸ੍ਰੀ ਸਾਹਿਬ ਅਤੇ ਸਿਰੋਪਾਓ ਸ਼ਾਮਲ ਹੋਵੇਗਾ। ਇਸ ਪ੍ਰੋਗਰਾਮ ’ਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਪਹੁੰਚਣਗੇ ਜਦੋਂਕਿ ਪ੍ਰਧਾਨਗੀ ਜ. ਅਜੀਤ ਸਿੰਘ ਕੁਹਾੜ ਜੀ ਕੈਬਨਿਟ ਮੰਤਰੀ ਪੰਜਾਬ ਕਰਨਗੇ। ਇਹ ਜਾਣਕਾਰੀ ਅ¤ਜ ਇਥੇ ਜ.ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਅਤੇ
ਸ. ਬਲਜੀਤ ਸਿੰਘ ਬਰਾੜ ਪ੍ਰਧਾਨ ਸ਼ਬਦ ਮਹਿਮਾ ਅਤੇ ਸੰਪਾਦਕ ਰੋਜ਼ਾਨਾਂ ਪੰਜਾਬ ਟਾਇਮਜ਼ ਜਲੰਧਰ ਨੇ ਦਿਤੀ । ਇਸ ਮੌਕੇ ਤੇ ਪ੍ਰਬੰਧਕੀ ਕਮੇਟੀ ਦੇ ਪ੍ਰਮੁਖ ਮੈਬਰ ਸ.ਕੰਵਲਜੀਤ ਸਿੰਘ ਜਨਰਲ ਸਕਤਰ ,ਸ. ਪਰਮਜੀਤ ਸਿੰਘ ਭਲਵਾਨ ,ਸ. ਕੰਵਲਜੀਤ ਸਿੰਘ ਟੋਨੀ ,ਸ. ਮਨਜੀਤ ਸਿੰਘ ਠੁਕਰਾਲ,ਸ. ਜੋਗਿੰਦਰ ਸਿੰਘ ਲਾਇਲਪੁਰੀ,ਸ. ਮਹਿੰਦਰ ਸਿੰਘ ਬਾਜਵਾ ਅਤੇ ਸ. ਭੁਪਿੰਦਰ ਸਿੰਘ ਭਿੰਦਾ ਹਾਜ਼ਰ ਸਨ। ਇਸ ਪ੍ਰੋਗਰਾਮ ’ਚ ਇ¤ਕ ਅਹਿਮ ਵਿਸ਼,ੇ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿਖਿਆ ਬਾਰੇ ਉਘੇ ਸਿ¤ਖ ਆਗੂ ਅਤੇ ਪ੍ਰਮੁਖ ਗੁਰਦੁਆਰਾ ਪ੍ਰਬੰਧਕ ਸੰਖੇਪ ਚਰਚਾ ਕਰਨਗੇ। ਪ੍ਰੋਗਰਾਮ ’ਚ ਪ੍ਰੀਵਾਰ ਸਮੇਤ ਹਾਜ਼ਰੀਆਂ ਭਰਨ ਲਈ ਉਚੇਚੇ ਤੌਰ ’ਤੇ ਬੇਨਤੀ ਕਰ ਰਹੇ ਹਾਂ। ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਜੀ।
==============================================
No comments:
Post a Comment