ਐਸ.ਪੀ. ਸਿੰਘ ਓਬਰਾਏ ਦਾ ਸ਼੍ਰੋਮਣੀ ਸਿੱਖ ਪੁਰਸਕਾਰ ਨਾਲ ਸਨਮਾਨ

9 March 2013

ਐਸ.ਪੀ. ਸਿੰਘ ਓਬਰਾਏ ਦਾ ਸ਼੍ਰੋਮਣੀ ਸਿੱਖ ਪੁਰਸਕਾਰ ਨਾਲ ਸਨਮਾਨ

Posted On March - 9 - 2013

ਐਸਪੀ ਸਿੰਘ ਓਬਰਾਏ ਨੂੰ ਸ਼੍ਰੋਮਣੀ ਸਿੱਖ ਪੁਰਸਕਾਰ ਨਾਲ ਸਨਮਾਨਤ ਕਰਦੇ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗੁਰਚਰਨ ਸਿੰਘ ਚੰਨੀ ਅਤੇ ਹੋਰ (ਫੋਟੋ: ਪੰਜਾਬੀ ਟ੍ਰਿਬਿਊਨ)
ਨਿੱਜੀ ਪੱਤਰ ਪ੍ਰੇਰਕ
ਜਲੰਧਰ, 9 ਮਾਰਚ
ਸਮਾਜ ਸੇਵੀ ਜਥੇਬੰਦੀਆਂ ਵੱਲੋਂ 17 ਪੰਜਾਬੀਆਂ ਨੂੰ ਫਾਂਸੀ ਦੇ ਫੰਦੇ ਤੋਂ ਬਚਾਉਣ ਵਾਲੇ ਐਸਪੀ ਸਿੰਘ ਓਬਰਾਏ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਸਿੱਖ ਪੁਰਸਕਾਰ 2013 ਨਾਲ ਸਨਮਾਨਤ ਕੀਤਾ। ਇਹ ਸਮਾਗਮ ਗੁਰਦੁਆਰਾ ਨੌਵੀਂ ਪਾਤਸ਼ਾਹੀ, ਗੁਰੂ ਤੇਗ ਬਹਾਦਰ ਨਗਰ ਵਿਖੇ ਕਰਵਾਇਆ ਗਿਆ। ਦੁਬਈ ਦੇ ਰਹਿਣ ਵਾਲੇ ਐਸਪੀ  ਸਿੰਘ ਓਬਰਾਏ ਨੂੰ ਸਨਮਾਨ ਕਰਨ ਉਪਰੰਤ ਸ੍ਰੀ ਅਕਾਲ ਤਖ਼ਤ  ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਓਬਰਾਏ ਨੇ ਨੌਜਵਾਨਾਂ ਦੀ ਜਾਨ ਬਚਾਉਣ ‘ਚ ਮਦਦ ਕਰਕੇ ਇਕ ਮਿਸਾਲੀ ਕਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਮਨੁੱਖਤਾ ਦੀ ਭਲਾਈ ਕਰਨ ਦੇ ਪ੍ਰਤੀਕ ਵਜੋਂ ਉਭਰੇ ਹਨ।
ਇਸ ਸਮਾਗਮ ਵਿਚ ਅਜੀਤ ਸਿੰਘ ਕੋਹਾੜ ਨੇ ਐਸਪੀ ਸਿੰਘ ਉਬਰਾਏ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ੍ਰੀ ਓਬਰਾਏ ਨੇ ਸਾਢੇ ਅੱਠ ਕਰੋੜ ਰੁਪਏ ਖਰਚ ਕਰਕੇ ਦੁਬਈ ਵਿਚ 17 ਪੰਜਾਬੀਆਂ ਨੂੰ ਰਿਹਾਅ ਕਰਵਾ ਕੇ ਸ਼ਲਾਘਾਯੋਗ ਸਮਾਜਿਕ ਕੰਮ ਕੀਤਾ ਹੈ ਜਿਨ੍ਹਾਂ ਨੂੰ ਅੱਜ ਸ਼੍ਰੋਮਣੀ ਸਿੱਖ ਪੁਰਸਕਾਰ 2013 ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਉਹ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਫਾਰਸ਼ ਕਰਨਗੇ ਕਿ ਉਬਰਾਏ ਦਾ ਸਨਮਾਨ ਭਾਰਤ ਸਰਕਾਰ ਕੋੋਲੋਂ ਵੀ ਕਰਵਾਇਆ ਜਾਵੇ।  ਇਸੇ ਤਰ੍ਹਾਂ ਧਾਰਮਿਕ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਨਿਭਾਉਣ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਸ਼੍ਰੋਮਣੀ ਸਿੱਖ ਪੁਰਸਕਾਰ 2013 ਨਾਲ ਸਨਮਾਨਿਤ ਕੀਤਾ ਹੈ ਉਨ੍ਹਾਂ ਦਾ ਪੁਰਸਕਾਰ ਸ਼੍ਰੋਮਣੀ ਕਮੇਟੀ ਦੇ ਸਕੱਤਰ ਦਿਲਮੇਘ ਸਿੰਘ ਨੇ ਹਾਸਲ ਕੀਤਾ। ਇਸ ਮੌਕੇ ਹਲਕਾ ਵਿਧਾਇਕ ਪਰਗਟ ਸਿੰਘ, ਨਗਰ ਸੁਧਾਰ ਟਰੱਸਟ ਜਲੰਧਰ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ, ਸ਼ਬਦ ਮਹਿਮਾ ਸੰਸਥਾ ਦੇ ਪ੍ਰਧਾਨ ਬਲਜੀਤ ਸਿੰਘ ਬਰਾੜ, ਗੁਰਦੁਆਰਾ ਮਾਡਲ ਟਾਊਨ ਦੇ ਪ੍ਰਧਾਨ ਆਤਮ ਪ੍ਰ੍ਰਕਾਸ਼ ਸਿੰਘ ਬਬਲੂ, ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਪ੍ਰਧਾਨ ਜਗਜੀਤ ਸਿੰਘ ਗਾਬਾ, ਅਕਾਲੀ ਆਗੂ ਗੁਰਚਰਨ ਸਿੰਘ ਚੰਨੀ, ਸਮਾਜ ਸੇਵਕ ਸ੍ਰੀ ਬੋਬੀ ਪਸਰੀਚਾ, ਕੁਲਵੰਤ ਸਿੰਘ ਮੌਂਟਰੀਅਲ ਕੈਨੇਡਾ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
====================





 

एनआरआई सभा ने एसपीएस ओबेरॉय को किया सन्मानित ।

जालंधर ( बबिता / सविता ) ।
` दुबई की जेल में एक पाकिस्तानी के कत्ल के मामले में फंसे 17 भारतीयों को दुबई की जेल से रिहा करवा कर अपने घर पहुँचाने वाले सुरिंदर पाल सिंह ओबराए को एन आर आई सभा पंजाब ने आज सम्मानित किया गया। इस मोके एन आर आई सभा के सभी सदस्यों ने एसपीसिंह ओबराए का धन्यवाद किया और उनको एक दुशाला व् सन्मान चिन्न देकर सम्मानित किया गया।
वीओ
आज के समय में जब बेटा बाप का दुश्मन और बाप बेटे का दुश्मन बना हुआ है लेकिन ऐसे में अगर आप को कोई ऐसा इंसान मिले जो किसी की जान के लिए अपना कमाया हुआ सब कुछ नोछावर कर दे तो ऐसे व्यक्ति को हर कोई सनमान देता है । ऐसे ही दुबई की जेल में एक पाकिस्तानी के कतल के मामले में फांसी की सजा पा चुके 17 भारतीयों को पांच करोड़ रुपए की बल्ड मनी देकर रिहा करवा कर लाने वाले दुबई के उद्योगपति एस पी एस ओबेरॉय
को आज जालंधर में एन आर आई सभा पंजाब ने सन्मानित किया । इस मौके पर एसपीएस ओबेरॉय ने बताया की 84 व्यक्ति जो दुबई की जेलों में सजा काट रहे है में से अब तक 49 को रिहा करवा चुके है और आने वाले समय में वह बाकियों को भी रिहा करवा देंगे ।

No comments:

Post a Comment