ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮਾਜ ਸੇਵੀ ਸਰਦਾਰ ਐੱਸ. ਪੀ. ਸਿੰਘ ਓਬਰਾਏ ਨੂੰ ਜਲੰਧਰ ਦੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਵਿਖੇ ਸ਼੍ਰੋਮਣੀ ਸਿੱਖ ਪੁਰਸਕਾਰ -2013 ਦੇਕੇ ਸਨਮਾਨਤ ਕੀਤਾ ਗਿਆ
(ਫੋਟੋ : ਮੋਹਨ)
======================
ਜਲੰਧਰ,9 ਮਾਰਚ (ਹ. ਬ.):ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਸ਼ਹਿਰ ਅਤੇ ਸਮਾਜ ਸੇਵੀ ਸੰਸਥਾ ਸ਼ਬਦ ਮਹਿਮਾ ਦੀ ਤਰਫੋਂ ਦੋਆਬਾ ਖੇਤਰ ਦੀਆਂ ਪ੍ਰਮੁੱਖ ਗੁਰਦੁਆਰਾ ਕਮੇਟੀਆਂ, ਸਿੱਖ ਵਿਦਿਅਕ ਅਤੇ ਸਮਾਜਕ ਸੰਸਥਾਵਾਂ ਦੀ ਮਦਦ ਤੇ ਸਹਿਯੋਗ ਨਾਲ ਅੱਜ ਇਥੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਸ਼ਹਿਰ ਵਿਖੇ ਸ਼੍ਰੋਮਣੀ ਸਿੱਖ ਪੁਰਸਕਾਰ ਸਮਾਰੋਹ ਕਰਵਾਇਆ ਗਿਆ। ਪ੍ਰੋਗਰਾਮ 'ਚ ਸਿਵਲ ਸੁਸਾਇਟੀ ਦੀਆਂ ਉਘੀਆਂ ਹਸਤੀਆਂ ਦੀ ਹਾਜ਼ਰੀ ਦਰਮਿਆਨ ਸ਼ਾਨਦਾਰ ਸੇਵਾਵਾਂ ਲਈ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਅਤੇ ਡੁੱਬਈ ਵਿੱਚ ਫਾਂਸੀ ਦਾ ਸਾਹਮਣਾ ਕਰ ਰਹੇ 17 ਪੰਜਾਬੀ ਨੌਜਵਾਨਾਂ ਨੂੰ ਛੁਡਾਉਣ ਵਾਲੇ ਉਘੇ ਸਮਾਜ ਸੇਵਕ ਸਰਦਾਰ ਐਸ. ਪੀ. ਸਿੰਘ ਉਬਰਾਏ ਡੁੱਬਈ ਨੂੰ ਸ਼੍ਰੋਮਣੀ ਸਿੱਖ ਪੁਰਸਕਾਰ-2013 ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਜੱਥੇਦਾਰ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਿਆਂ ਰੁਝੇਵਿਆਂ ਕਰਕੇ ਸਮਾਗਮ ਵਿੱਚ ਪਹੁੰਚ ਨਾ ਸਕੇ ਅਤੇ ਉਨ੍ਹਾਂ ਦਾ ਪੁਰਸਕਾਰ ਸਕੱਤਰ ਐਸ ਜੀ ਪੀ ਸੀ ਜੱਥੇ: ਰੂਪ ਸਿੰਘ ਨੇ ਹਾਸਲ ਕੀਤਾ। ਪੁਰਸਕਾਰ ਵਿੱਚ ਗੋਲਡ ਮੈਡਲ, ਸ਼ੀਲਡ, ਸ੍ਰੀ ਸਾਹਿਬ ਅਤੇ ਸਿਰੋਪਾਓ ਸ਼ਾਮਲ ਸਨ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਜਦੋਂਕਿ ਪ੍ਰਧਾਨਗੀ ਜ. ਅਜੀਤ ਸਿੰਘ ਕੁਹਾੜ ਜੀ ਕੈਬਨਿਟ ਮੰਤਰੀ ਪੰਜਾਬ ਨੇ ਕੀਤੀ। ਇਹ ਜਾਣਕਾਰੀ ਜ.ਜਗਜੀਤ ਸਿੰਘ ਗਾਬਾ ਪ੍ਰਧਾਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਗੁਰੂ ਤੇਗ ਬਹਾਦੁਰ ਨਗਰ ਜਲੰਧਰ ਅਤੇ ਸ. ਬਲਜੀਤ ਸਿੰਘ ਬਰਾੜ ਪ੍ਰਧਾਨ ਸ਼ਬਦ ਮਹਿਮਾ ਅਤੇ ਸੰਪਾਦਕ ਰੋਜ਼ਾਨਾਂ ਪੰਜਾਬ ਟਾਇਮਜ਼ ਜਲੰਧਰ ਨੇ ਦਿਤੀ। ਪ੍ਰੋਗਰਾਮ 'ਚ ਵਿਦਿਅਕ ਸੰਸਥਾਵਾਂ ਵਿੱਚ ਧਾਰਮਿਕ ਸਿਖਿਆ ਬਾਰੇ ਸੰਖੇਪ ਚਰਚਾ ਕੀਤੀ ਗਈ। ਪ੍ਰੋਗਰਾਮ 'ਚ ਵੱਡੀ ਗਿਣਤੀ ਵਿੱਚ ਸੰਗਤ ਨੇ ਪ੍ਰੀਵਾਰ ਸਮੇਤ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਜਲੰਧਰ ਜਥੇਦਾਰ ਗੁਰਚਰਨ ਸਿੰਘ ਚੰਨੀ ਮੈਬਰ ਪੀ ਏ ਸੀ ਸ਼ੋਮਣੀ ਅਕਾਲੀ ਦਲ, ਸ.ਸਰਬਜੀਤ ਸਿੰਘ ਮੱਕੜ ਸਾਬਕਾ ਐਮ ਐਲ ਏ,ਸ. ਬਲਜੀਤ ਸਿੰਘ ਨੀਲਾ ਮਹਿਲ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਜਲੰਧਰ, ਏ.ਡੀ ਜੀ ਪੀ ਸ.ਗੁਰਦੇਵ ਸਿੰਘ ਸਹੋਤਾ ਆਈ ਪੀ ਐਸ.,ਸ਼੍ਰੀ ਆਤਮ ਪ੍ਰਕਾਸ਼ ਸਿੰਘ ਬਬਲੂ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ,ਉਘੇ ਸਮਾਜ ਸੇਵਕ ਸ੍ਰੀ ਬੌਬੀ ਪਸਰੀਚਾ ਆਦਮਪੁਰ ਉਘੇ, ਸ਼੍ਰੀ ਕੁਲਵੰਤ ਸਿੰਘ ਮੌਟਰੀਅਲ ਕੈਨੇਡਾ, ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਮੁਖ ਮੈਬਰ ਸ.ਕੰਵਲਜੀਤ ਸਿੰਘ ਜਨਰਲ ਸਕਤਰ ,ਸ. ਪਰਮਜੀਤ ਸਿੰਘ ਭਲਵਾਨ ,ਸ. ਕੰਵਲਜੀਤ ਸਿੰਘ ਟੋਨੀ ,ਸ. ਮਨਜੀਤ ਸਿੰਘ ਠੁਕਰਾਲ,ਸ. ਜੋਗਿੰਦਰ ਸਿੰਘ ਲਾਇਲਪੁਰੀ,ਸ. ਮਹਿੰਦਰ ਸਿੰਘ ਬਾਜਵਾ, ਸ. ਭੁਪਿੰਦਰ ਸਿੰਘ ਭਿੰਦਾ ਸ.ਮਨਪ੍ਰੀਤ ਸਿੰਘ ਗਾਬਾ ,ਸ. ਗਗਨਦੀਪ ਸਿੰਘ ਗੱਗੀ ,ਸ.ਅਮਨਦੀਪ ਸਿੰਘ ਅਤੇ ਸ਼੍ਰੀ ਕਿਮੀ ਹਾਜ਼ਰ ਸਨ।
(ਫੋਟੋ : ਮੋਹਨ)
======================
ਐਸ. ਪੀ. ਸਿੰਘ. ਉਬਰਾਏ ਨੂੰ 'ਸ਼੍ਰੋਮਣੀ ਸਿੱਖ ਪੁਰਸਕਾਰ'
March 09, 2013 10:30 PM

No comments:
Post a Comment