Ajit : 29 March
ਰਾਸ਼ਟਰੀ-ਅੰਤਰਰਾਸ਼ਟਰੀ
ਐਸ. ਪੀ. ਸਿੰਘ ਓਬਰਾਏ ਦਾ ਸਨਮਾਨ 31 ਨੂੰ
ਟੋਰਾਂਟੋ, 29 ਮਾਰਚ (ਹਰਜੀਤ ਸਿੰਘ ਬਾਜਵਾ)-ਉੱਘੇ ਸਮਾਜ
ਸੇਵਕ ਅਤੇ ਪਿਛਲੇ ਸਮੇਂ ਦੌਰਾਨ ਦੁਬਈ ਵਿਖੇ ਇਕ ਕਤਲ ਕੇਸ ਵਿਚ ਫਸੇ ਕੁਝ ਪੰਜਾਬੀ
ਨੌਜਵਾਨਾਂ ਦੀ ਮਦਦ ਕਰਕੇ ਘਰੋ-ਘਰੀਂ ਪਹੁੰਚਾਣ ਵਾਲੇ ਸ: ਐਸ. ਪੀ. ਸਿੰਘ ਓਬਰਾਏ ਦਾ
ਸਾਬਕਾ ਮੈਂਬਰ ਪਾਰਲੀਮੈਂਟ ਸ: ਗੁਰਬਖ਼ਸ਼ ਸਿੰਘ ਮੱਲ੍ਹੀ ਵੱਲੋਂ 31 ਮਾਰਚ ਦਿਨ ਐਤਵਾਰ
ਨੂੰ ਮਿਸੀਸਾਗਾ ਦੇ ਬਿਰਦੀ ਬੈਕੁੰਟ ਹਾਲ ਵਿਚ ਸਨਮਾਨ ਕੀਤਾ ਜਾ ਰਿਹਾ ਹੈ |==============ਦੁਬਈ ‘ਚ 17 ਪੰਜਾਬੀਆਂ ਦੀ ਜਾਨ ਬਚਾਉਣ ਵਾਲੇ ‘ਐਸ. ਪੀ. ਓਬਰਾਏ’ ਅਮਰੀਕਾ ਦੌਰੇ ‘ਤੇ
ਵਾਸ਼ਿੰਗਟਨ(ਸਿਆਟਲ ):
ਦੁਬਈ ਦੇ ਕਰੋੜਾਂ ਅਰਬਾਂਪਤੀ ਕਾਮਯਾਬ ਬਿਜ਼ਨਸਮੈਨ ਐਸ. ਪੀ. ਓਬਰਾਏ ਆਪਣੀ ਅਮਰੀਕਨ ਫੇਰੀ
ਦੌਰਾਨ ਸਿਆਟਲ ਵਾਸ਼ਿੰਗਟਨ ਪਹੁੰਚੇ ਹੋਏ ਹਨ। ਉਨ੍ਹਾਂ ਦੇ ਨਾਲ ਜੀ. ਕੇ. ਐਸ. ਧਾਲੀਵਾਲ
ਡੀ. ਸੀ. ਪਟਿਆਲਾ ਵੀ ਪਹੁੰਚੇ ਹੋਏ ਹਨ। ਵੈਸੇ ਤਾਂ ਡੀ. ਸੀ. ਸਾਹਿਬ ਦੇ ਭਾਈ ਸਾਹਿਬ ਇਥੇ
ਪਰਿਵਾਰ ਸਮੇਤ ਵਾਸ਼ਿੰਗਟਨ ਵਿਚ ਰਹਿੰਦੇ ਹਨ, ਜਿਸ ਕਰਕੇ ਧਾਲੀਵਾਲ ਸਾਹਿਬ ਤਾਂ ਇਥੇ ਅਕਸਰ
ਆਉਂਦੇ ਜਾਂਦੇ ਰਹਿੰਦੇ ਹਨ, ਕਿਉਂਕਿ ਭਰਾ ਦੇ ਪਰਿਵਾਰ ਤੋਂ ਇਲਾਵਾ ਡੀ. ਸੀ. ਸਾਹਿਬ ਦੇ
ਹੋਰ ਵੀ ਕਈ ਅਜੀਜ ਸੱਜਣ ਮਿੱਤਰ ਸਿਆਟਲ ਵਿਚ ਵੱਸਦੇ ਹਨ। ਜਿਨ੍ਹਾਂ ‘ਚੋਂ ਜਸ ਧਾਲੀਵਾਲ ਇਕ
ਉਨ੍ਹਾਂ ਖਾਸ ਨਿਭਦੇ ਪ੍ਰੇਮੀ ਸੱਜਣ ਹਨ, ਜਿਨ੍ਹਾਂ ਦੇ ਘਰ ਪੰਜਾਬੀ ਕਮਿਊਨਿਟੀ ਦੀਆਂ ਕਈ
ਨਾਮਵਰ ਸ਼ਖ਼ਸੀਅਤਾਂ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਐਸ. ਪੀ. ਓਬਰਾਏ ਸਾਹਿਬ ਦਾ ਵਿਸ਼ੇਸ਼
ਸਵਾਗਤ ਕਰਦਿਆਂ ਜੀ ਆਇਆ ਕਿਹਾ ਅਤੇ ਉਨ੍ਹਾਂ ਵੱਲੋਂ ਕੀਤੇ ਸ਼ੁੱਭ ਕੰਮ ਦੀ ਦਾਦ ਦਿੱਤੀ।
ਬੈਠ ਕੇ ਹੋਰ ਕਈ ਕੌਮ-ਕਮਿਊਨਿਟੀ ਤੇ ਭਾਰਤੀਆਂ ਦੇ ਪਰਵਾਸ ਨਾਲ ਸਬੰਧਿਤ, ਖਾਸ ਕਰਕੇ ਅਰਬ
ਦੇਸ਼ਾਂ ਏਜੰਟਾਂ ਰਾਹੀਂ ਸਾਲ-ਸਾਲ, ਦੋ-ਦੋ ਸਾਲ ਦੇ ਵਰਕ ਪਰਮਿਟਾਂ ‘ਤੇ ਆ ਕੇ ਤੀਸਰੀ ਧਿਰ
ਦੇ ਚਾਰਟ ‘ਲੋਗੋ’ ਹੇਠ ਕੰਮ ਕਰਦੇ ਪੰਜਾਬੀਆਂ ਦੀਆਂ ਮੁਸ਼ਕਿਲਾਂ, ਠੇਕੇਦਾਰੀ ਲੁਟ, ਏਜੰਟਾਂ
ਵਜੋਂ ਵੱਜਦੀਆਂ ਠੱਗੀਆਂ ਅਤੇ ਅਰਬੀ ਲੋਕਾਂ ਵੱਲੋਂ ਹਿਊਮਨ ਪ੍ਰਵਾਹੀ ਤੇ ਅਸਮਾਨਤਾ ਸਾਰੇ
ਹਰ ਪੱਖੀ ਗੱਲਬਾਤ ਕਰਦਿਆਂ, ਜਸ ਧਾਲੀਵਾਲ ਦੇ ਘਰ ਹੀ ਸਭ ਨੇ ਰਲ ਮਿਲ ਕੇ ਲੰਚ ਦੇ ਵਕਤ ਦਾ
ਪ੍ਰੀਤੀ ਭੋਜਨ ਵੀ ਖਾਧਾ।
ਉਪਰੰਤ ਸਾਰੇ ਪਤਵੰਤੇ ਜਸ ਵੱਲੋਂ ਪਹਿਲਾਂ ਹੀ ਬਣਾਏ ਪ੍ਰੋਗਰਾਮ ਅਨੁਸਾਰ ਸੈਕਟਰੀਏਟ ਰਾਜਧਾਨੀ ਦੀ ‘ਵਿਧਾਨ ਸਭਾ’ ਬਿਲਡਿੰਗ ਸਟੇਟ ਦੇ ਉੱਚ ਅਹੁਦੇ ਜ਼ਿੰਮੇਵਾਰ ਮੈਂਬਰਾਂ ਮੰਤਰੀਆਂ ਅਟਾਰਨੀ ਸਮੇਤ ਮੌਜੂਦ ਮੈਂਬਰਾਂ ਨੂੰ ਮਿਲੇ ਜਿਥੇ ਉਨ੍ਹਾਂ ਦੀ ਐਸ.ਪੀ.ਓਬਰਾਏ ਨਾਲ ਵਾਕਫ਼ੀ ਕਰਵਾਉਂਦਿਆਂ ਉਨ੍ਹਾਂ ਵਲੋਂ ਕੀਤੇ ਕੌਮੀ ਕਾਰਜ ਦੀ ਦੁਵੱਲੀ ਵਢਿਤਣਾ ਕਰਦਿਆਂ ਕੁਝ ਯਾਦਗਾਰੀ ਤਸਵੀਰਾਂ ਲਈਆਂ ਗਈਆਂ ਅਤੇ ਸਰਕਾਰੀ ਅਹੁਦੇਦਾਰਾਂ ਵੱਲੋਂ ਵੀ ਐਸ. ਪੀ. ਓਬਰਾਏ ਅਤੇ ਡੀ. ਸੀ. ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ।ਯਾਦ ਰਹੇ ਫਖ਼ਰਯੋਗ ਦੱਸਣ ਵਾਲੀ ਗੱਲ ਇਹ ਹੈ ਕਿ ਓਬਰਾਏ ਸਾਹਿਬ ਦੁਨੀਆ ਦੀ ਜਿਸ ਵੀ ਦਿਸ਼ਾ ਵੱਲ ਜਾਂਦੇ ਹਨ, ਪੰਜਾਬੀ ਮੂਲ ਦੇ ਸਭ ਗਰੁੱਪ ਸੰਸਥਾਵਾਂ ਕਮੇਟੀਆਂ ਸਿਆਸੀ ਤੇ ਧਾਰਮਿਕ ਅਦਾਰੇ ਉਨ੍ਹਾਂ ਨੂੰ ਜੀ ਭਰ ਕੇ ਵਡਿਆਉਂਦੇ ਸਤਿਕਾਰ ਦੇ ਸ਼ੁਕਰਾਨਾ ਕਰਦੇ ਹਨ। ਥੋੜ੍ਹੇ ਸਮੇਂ ਵਿਚ ਬਹੁਤਾ ਸਨਮਾਨ ਲੈ ਕੇ, ਉਭਰਾਏ ਸਾਹਿਬ ਤੇ ਡੀ. ਸੀ. ਸਾਹਿਬ, ਦਿਨ ਢਲੇ ਜਸ ਧਾਲੀਵਾਲ, ਜਗਰੂਪ ਬਾਠ, ਕੰਵਰ ਧਾਲੀਵਾਲ, ਬਲਜੀਤ ਸਿੰਘ, ਬਹਾਦਰ ਸਿੰਘ, ਮਨਜੀਤ ਸਿੰਘ ਚਾਹਲ, ਕੁਲਵੰਤ ਸਿੰਘ ਸ਼ਾਹ, ਬਲਜੀਤ ਸਿੰਘ ਸੈਂਹਬੀ, ਹਰਦੀਪ ਸਿੰਘ ਗਿੱਲ, ਭਲਵਿੰਦਰ ਸਿੰਘ ਤੇ ਅਜਮੇਰ ਸਿੰਘ ਹੋਰਾਂ ਦਿਵਾ ਹੋਕੇ ਸਿਆਟਲ ਨੂੰ ਚਲ ਪਏ

No comments:
Post a Comment