ਸਰਬੱਤ ਦੇ ਭਲੇ ਟਰੱਸਟ ਲਈ ਪੰਜ ਲੱਖ ਰੁਪਏ ਦਾਨ ਵਜੋਂ ਦਿੱਤੇ
ਸਿਆਟਲ, 29 ਮਾਰਚ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਦੇ ਉੱਘੇ ਕਾਰੋਬਾਰੀ ਤੇ ਖੇਡ ਪ੍ਰੇਮੀਆਂ ਪਿੰਟੂ ਬਾਠ, ਡਾ: ਬੌਬੀ ਵਿਰਕ, ਮਨਮੋਹਣ ਸਿੰਘ ਧਾਲੀਵਾਲ, ਰਛਪਾਲ ਸਿੰਘ ਸੰਧੂ ਬੈਲਗਹਿੰਮ ਅਤੇ ਦਲਜੀਤ ਸਿੰਘ ਵਿਰਕ ਨੇ ਮਿਲ ਕੇ 'ਸਰਬੱਤ ਦੇ ਭਲੇ' ਟਰੱਸਟ ਲਈ ਸਮਾਜ ਸੇਵਕ ਐਸ. ਪੀ. ਓਬਰਾਏ ਨੂੰ ਪੰਜਾਬ ਲੱਖ ਰੁਪਏ ਦਾਨ ਵਜੋਂ ਦੇਣ ਦਾ ਐਲਾਨ ਕੀਤਾ | ਪੰਜਾਬੀ ਭਾਈਚਾਰੇ ਵੱਲੋਂ ਸੀਟੇਕ ਏਅਰਪੋਰਟ ਨੇੜੇ ਪਾਬਲਾ ਰੈਸਟੋਰੈਂਟ ਵਿਚ ਸ਼ਾਨਦਾਰ ਸਨਮਾਨ ਸਮਾਰੋਹ ਆਯੋਜਨ ਕਰਕੇ ਉੱਘੇ ਉਦਯੋਗਪਤੀ ਐਸ. ਪੀ. ਉਬਰਾਏ, ਪਟਿਆਲਾ ਦੇ ਡਿਪਟੀ ਕਮਿਸ਼ਨਰ ਜੀ. ਕੇ. ਸਿੰਘ ਅਤੇ ਸਿੱਖਾਂ ਦੀ ਸਿਰਮੌੜ ਹਸਤੀ ਤੇਜਾ ਸਿੰਘ ਸਮੁੰਦਰੀ ਦੇ ਪੋਤੇ ਜਸਬੀਰ ਸਿੰਘ ਸਮੁੰਦਰੀ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘਸਿੱਧੂ, ਹਰਦਿਆਲ ਸਿੰਘ ਵਿਰਕ, ਸੁਖਵੰਤ ਸਿੰਘ ਪੰਧੇਰ, ਸੁਖਚੈਨ ਸਿੰਘਸੰਧੂ, ਰਿੱਪੀ ਧਾਲੀਵਾਲ, ਗੁਰਦੇਵ ਸਿੰਘਮਾਨ, ਜਗਦੇਵ ਸਿੰਘਸੰਧੂ, ਬਲਜੀਤ ਸਿੰਘਸੋਹਲ, ਰਾਮ ਸਿੰਘਸੰਧੂ ਚਾਟੀਵਿੰਡ ਅਤੇ ਸੰਨੀ ਰਾਜ, ਜਗਤਾਰ ਸਿੰਘਸਰੋਆ ਸਮੇਤ 200 ਲੋਕਾਂ ਨੇ ਪਹੰੁਚ ਕੇ ਸਮਾਰੋਹ ਦੀ ਸ਼ੋਭਾ ਵਧਾਈ ਅਤੇ ਉਬਰਾਏ, ਜੀ. ਕੇ. ਸਿੰਘਤੇ ਸਮੁੰਦਰੀ ਦਾ ਸਵਾਗਤ ਕੀਤਾ |
=========================
=========================
No comments:
Post a Comment