=================================
Media Punjab
=====
Media Punjab
=====
ਅੱਜ-ਨਾਮਾ ਦੀ ਸ਼ੁਰੂਆਤ ਕੀਤੀ ਐਸ ਪੀ ਸਿੰਘ ਓਬਰਾਏ ਜੀ ਨੇ
ਪੰਜਾਬੀ ਦਾ ਨਵਾਂ ਆਨ ਲਾਈਨ ਪਰਚਾ ਅੱਜ-ਨਾਮਾ ਦੀ ਬਕਾਇਦਾ ਸ਼ੁਰੂਆਤ ਅੱਜ ਪ੍ਰਸਿਧ ਸਮਾਜ ਸੇਵਕ ਅਤੇ ਸਰਬੱਤ ਦਾ ਭਲਾ ਟਰਸਟ ਦੇ ਚੇਅਰਮੈਨ ਸ੍ਰ ਐਸ ਪੀ ਸਿੰਘ ਓਬਰਾਏ ਨੇ ਬਟਨ ਦਬਾ ਕੇ ਕੀਤੀ। ਇਸ ਮੌਕੇ ਨਵਜੀਵਨੀ ਸਕੂਲ ਆਫ ਸਪੈਸ਼ਲ ਐਜੂਕੇਸ਼ਨ ਦੇ ਪ੍ਰਬੰਧਕ ਸ੍ਰ ਐਨ ਐਸ ਸੋਢੀ, ਮੈਡਮ ਸ਼ਮਿੰਦਰ ਕੌਰ ਤੋਂ ਇਲਾਵਾ ਅੱਜ-ਨਾਮਾ ਦੇ ਐਡੀਟਰ ਬਲਤੇਜ ਪਨੂੰ, ਮਿਸਿਜ਼ ਪਨੂੰ, ਮੈਨੇਜਿੰਗ ਐਡੀਟਰ ਮੋਹਿਤ ਕਪੂਰ, ਵਰਿੰਦਰ ਸਿੰਘ ਸੋਹੀ ਅਤੇ ਹੋਰ ਵੀ ਪਤਵੰਤੇ ਸ਼ਾਮਿਲ ਸਨ। ਸ੍ਰੀ ਓਬਰਾਏ ਨੇ ਕਿਹਾ ਕਿ ਨਵਾਂ ਯੁਗ ਇੰਟਰਨੈਟ ਦਾ ਹੈ ਅਤੇ ਇਸ ਮਾਮਲੇ ਵਿਚ ਨਵਾਂ ਵੈਬ ਪਰਚਾ ਅੱਜ-ਨਾਮਾ ਦੇਸ਼ ਵਿਦੇਸ਼ ਬੈਠੇ ਲੋਕਾਂ ਨੂੰ ਖਬਰਾਂ ਰਾਹੀਂ ਜੋੜਨ ਦਾ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਨਿੱਜੀ ਰੁਝੇਵਿਆਂ ਵਿਚੋਂ ਸਿਰਫ ਨੈਟ ਰਾਹੀਂ ਹੀ ਖਬਰਾਂ ਪੜ੍ਹਦੇ ਹਨ ਅਤੇ ਬਹੁਤੇ ਉਹੀ ਅਖਬਾਰ ਪੜ੍ਹਨ ਦਾ ਮੌਕਾ ਉਨ੍ਹਾਂ ਨੂੰ ਮਿਲਦਾ ਹੈ ਜੋ ਕਿ ਇੰਟਰਨੈਟ ਉਪਰ ਉਪਲਬਧ ਹਨ। ਅੱਜ-ਨਾਮਾ ਦੇ ਮੈਨੇਜਿੰਗ ਐਡੀਟਰ ਅਤੇ ਪ੍ਰਸਿਧ ਵਕੀਲ ਸ੍ਰੀ ਮੋਹਿਤ ਕਪੂਰ ਨੇ ਕਿਹਾ ਕਿ ਸਾਡੀ ਸਮੁੱਚੀ ਅੱਜ-ਨਾਮਾ ਟੀਮ ਦੀ ਕੋਸ਼ਿਸ਼ ਹੈ ਕਿ ਇਸ ਵੈਬ ਪਰਚੇ ਰਾਹੀਂ ਅਸੀਂ ਖਬਰਾਂ ਦੇ ਮਾਮਲੇ ਵਿਚ ਕੋਈ ਸਮਝੌਤਾ ਨਹੀਂ ਕਰਾਂਗੇ।
No comments:
Post a Comment