ਲੋੜਵੰਦਾਂ ਦੇ ਮਸੀਹਾ ਐਸ. ਪੀ. ਸਿੰਘ ਓਬਰਾਏ

















==================================================

Punjabi Tribune : Toronto - 2 April 2013

ਮਿਸੀਗਾਗਾ ਵਿੱਚ ਐਸ.ਪੀ.ਐਸ. ਓਬਰਾਏ ਦਾ ਸਨਮਾਨ

Posted On April - 2 - 2013
ਮਿਸੀਗਾਗਾ ਵਿੱਚ ਸਨਮਾਨ ਹਾਸਲ ਕਰਨ ਮਗਰੋਂ ਐਸ.ਪੀ.ਐਸ. ਓਬਰਾਏ ਸ੍ਰੀ ਰਣਜੀਤ ਦੁਲੇ ਤੇ ਸ੍ਰੀ ਗੁਰਬਖਸ਼ ਸਿੰਘ ਮੱਲ੍ਹੀ ਨਾਲ
ਪ੍ਰਤੀਕ ਸਿੰਘ
ਟੋਰਾਂਟੋ, 2 ਅਪਰੈਲ
ਐਸ.ਪੀ. ਸਿੰਘ ਓਬਰਾਏ ਦਾ ਨਾਂ ਹੁਣ ਹਰ ਪੰਜਾਬੀ ਦੀ ਜ਼ੁਬਾਨ ’ਤੇ ਚੜ੍ਹ ਚੁੱਕਾ ਹੈ। ਉਨ੍ਹਾਂ ਨੇ ਹਾਲ ਹੀ ਵਿਚ ਸ਼ਾਰਜਾਹ ਦੀ ਜੇਲ੍ਹ ‘’ਚੋਂ 17 ਪੰਜਾਬੀ ਨੌਜਵਾਨਾਂ ਨੂੰ ਮੌਤ ਦੇ ਮੂੰਹੋਂ ਬਚਾਇਆ। ਲੋੜਵੰਦਾਂ ਦੀ ਮਦਦ ਕਰਨਾ ਉਨ੍ਹਾਂ ਦਾ ਮਿਸ਼ਨ ਬਣ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ, ‘‘‘ਬੇਸਹਾਰਾ ਬੱਚਿਆਂ, ਵਿਧਵਾਵਾਂ ਤੇ ਲੋੜਵੰਦਾਂ ਦੀ ਬਾਂਹ ਫੜ੍ਹਨਾ ਬਹੁਤ ਪੁੰਨ ਦਾ ਕੰਮ ਹੈ। ਆਪਣੀ ਕਮਾਈ ‘’ਚੋਂ ਦਸਵੰਧ ਨਾ ਸਹੀ ਦੋ ਫੀਸਦ ਹੀ ਕੱਢੋ, ਸਰਬਤ ਦੇ ਭਲੇ ਵਿੱਚ ਜੁੜੋ ਤੇ ਲੋਕਾਂ ਦੀ ਭਲਾਈ ਵਿਚ ਜੁਟ ਜਾਉ।’’ ਇਹ ਵਿਚਾਰ ਐਸ ਪੀ ਓਬਰਾਏ ਨੇ ਇੱਥੇ ਇੱਕ ਖਚਾਖਚ ਭਰੇ ਹੋਏ ਸਮਾਗਮ ਵਿਚ ਪ੍ਰਗਟਾਏ। ਮਿਸੀਗਾਗਾ ਵਿਚ ਉਨ੍ਹਾਂ ਦੇ ਮਾਣ ਵਿਚ ਇਕ ਸਮਾਗਮ ਰੱਖਿਆ ਗਿਆ ਜਿਸ ਵਿਚ ਇਲਾਕੇ ਦੇ ਪੰਜਾਬੀ ਉਮੜ ਕੇ ਆਏ। ਸ੍ਰੀ ਓਬਰਾਏ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਮਾਲਕ ਨੇ ਉਨ੍ਹਾਂ ਨੂੰ ਬੜੀ ਦੌਲਤ ਬਖਸ਼ੀ ਹੈ। ਉਨ੍ਹਾਂ ਦੀ ਲੋੜ ਸਿਰਫ 10 ਫੀਸਦ ਦੌਲਤ ਆਪਣੇ ਪਾਸ ਰੱਖਣ ਦੀ ਹੈ। ਬਾਕੀ ਦਾ ਧਨ ਉਹ ਜੀਂਦੇ ਜੀਅ ਲੋੜਵੰਦ ਲੋਕਾਂ ਦੇ ਲੇਖੇ ਲਾ ਕੇ ਸੁਰਖਰੂ ਹੋਣ ਦੇ ਖਾਹਿਸ਼ਮੰਦ ਹਨ। ਸਮਾਗਮ ਦੌਰਾਨ ਰਣਜੀਤ ਦੁਲੇ ਅਤੇ ਸਾਬਕਾ ਸੰਸਦ ਮੈਂਬਰ ਗੁਰਬਖਸ਼ ਮੱਲ੍ਹੀ ਨੇ ਉਨ੍ਹਾਂ ਦਾ ਸਨਮਾਨ ਕੀਤਾ।
ਨੰਗਲ ਦੇ ਜੰਮਪਲ ਅਤੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਇੰਜਣ ਮਕੈਨਿਕ ਵਜੋਂ ਕਰਨ ਵਾਲੇ ਸੁਰਿੰਦਰ ਪਾਲ ਸਿੰਘ ਓਬਰਾਏ ਅੱਜ-ਕੱਲ੍ਹ ਏਪੈਕਸ ਏਮੀਰੇਟਸ ਕੰਪਨੀਜ਼ ਦੇ ਚੇਅਰਮੈਨ ਹਨ। ਉਨ੍ਹਾਂ ਪੰਜਾਬ ਵਿਚ ਬਹੁਤ ਸਾਰੀਆਂ ਧੀਆਂ ਦੀਆਂ ਸ਼ਾਦੀਆਂ ਅਤੇ ਬੱਚਿਆਂ ਦੀ ਪੜ੍ਹਾਈ ਦਾ ਜ਼ਿੰਮਾ ਚੁੱਕ ਕੇ ਲੋਕ ਭਲਾਈ ਦਾ ਕਾਰਜ ਕੀਤਾ। ਉਨ੍ਹਾਂ ਦੱਸਿਆ ਕਿ ਸਿਰਫ਼ ਪੰਜਾਬੀਆਂ ਦੀ ਹੀ ਨਹੀਂ, ਬੰਗਲਾਦੇਸ਼, ਪਾਕਿਸਤਾਨ ਤੇ ਨੇਪਾਲ ਦੇ ਬੇਕਸੂਰਾਂ ਦੀ ਵੀ ਉਨ੍ਹਾਂ ਨੇ ਮਦਦ ਕੀਤੀ ਹੈ। ਦੁਬਈ ਦੀ ਪੁਲੀਸ ਤੇ ਸਰਕਾਰ ਨੇ ਉਸ ਨੂੰ ਇਸ ਕਾਰਜ ਲਈ ਸਨਮਾਨਤ ਵੀ ਕੀਤਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗਿਣਤੀ ਦੀਆਂ ਐਨਜੀਓਜ਼ ਹੀ ਸਹੀ ਕੰਮ ਕਰ ਰਹੀਆਂ ਹਨ, ਬਾਕੀ ਸਿਰਫ ਚੰਦੇ ਇਕੱਠੇ ਕਰਦੀਆਂ ਹਨ। ਉਨ੍ਹਾਂ ਆਪਣੀ ‘ਸਰਬਤ ਦਾ ਭਲਾ’’ ਸੰਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨੂੰ ਦੁਨੀਆਂ ਭਰ ਵਿਚ ਫੈਲਾਇਆ ਜਾਵੇਗਾ ਅਤੇ ਕੋਈ ਵੀ ਸੰਸਥਾ ਇਸ ਦੀ ‘ਬਾਂਹ’ ਬਣ ਸਕਦੀ ਹੈ। ਉਨ੍ਹਾਂ ਦਾ ਟੀਚਾ ਇਸ ਦੀਆਂ 100 ਸ਼ਾਖਾਵਾਂ ਖੋਲ੍ਹਣ ਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਠਮੰਡੂ ਵਿਚਲੇ ਖਸਤਾਹਾਲ ਗੁਰਦੁਆਰੇ ਦੀ ਮੁਰੰਮਤ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ।
=================
ਐਸ ਪੀ ਸਿੰਘ ਓਬਰਾਏ ਦਾ ਸਨਮਾਨ PRINT ਈ ਮੇਲ
Friday, 05 April 2013
ਮਿਸੀਸਾਗਾ/ਬਿਉਰੋ ਨਿਉਜ਼
ਡੁਬੱਈ ਦੇ ਅਰਬ ਪਤੀ ਸਿੱਖ ਐਸ ਪੀ ਸਿੰਘ ਓਬਰਾਏ ਵਲੋਂ ਸਮਾਜ ਸੇਵੀ ਕੰਮਾਂ ਵਿਚ ਪਾਏ ਗਏ ਨਿੱਗਰ ਯੋਗਦਾਨ ਲਈ ਇਥੋਂ ਦੇ ਗੁਰਦਵਾਰਾ ਓਨਟਾਰੀਓ ਖਾਲਸਾ ਦਰਬਾਰ ਵਲੋਂ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿਚ ਕੈਨੇਡਾ ਦੇ ਸਾਬਕਾ ਪਹਿਲੇ ਸਿੱਖ ਐਮ ਪੀ ਸ. ਗੁਰਬਖ਼ਸ਼ ਸਿੰਘ ਮੱਲ੍ਹੀ ਵੀ ਹਾਜ਼ਰ ਸਨ।
ਇਸ ਸਮਾਰੋਹ ਦੌਰਾਨ ਉਨ੍ਹਾਂ ਨੂੰ ਖਾਲਸਾ ਦਰਬਾਰ ਦੇ ਸਕੱਤਰ ਹਰਬੰਸ ਸਿੰਘ ਜੰਡਾਲੀ ਵਲੋਂ ਕ੍ਰਿਪਾਨ ਦੇ ਕੇ ਐਸ ਪੀ ਸਿੰਘ ਦਾ ਅਭਿਨੰਦਨ ਕੀਤਾ ਗਿਆ ਹੈ। ਇਸ ਸਮਾਗਮ ਵਿਚ ਸ਼ਹਿਰ ਦੀਆਂ ਬਹੁਤ ਸਾਰੀਆਂ ਅਹਿਮ ਸਖ਼ਸ਼ੀਅਤਾਂ ਵਲੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਐਸ ਪੀ ਸਿੰਘ ਹੁਰਾਂ ਨੇ  ਬੋਲਦਿਆਂ ਕਿਹਾ ਕਿ ਉਨ੍ਹਾਂ ਵਲੋਂ ਬਣਾਈ ਗਈ ਸਰਬੱਤ ਦਾ ਭਲਾ ਸੇਵਾ ਸੁੋਸਾਇਟੀ ਦਾ ਮੁਖ ਮਕਸਦ ਦੱਬੇ ਕੁੱਚਲੇ ਲੋਕਾ ਦੀ ਸੇਵਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਸੇ ਹੀ ਲੜੀ ਵਿੱਚ ਉਨ੍ਹਾਂ ਵਲੋਂ ਪੰਜਾਬੀ ਮੁੰਡਿਆਂ ਦੀ ਬਲੱਡ ਮਨੀ ਵਾਸਤੇ ਮਨੀ ਦੇ ਕੇ ੳਨ੍ਹਾਂ ਦੀ ਜਾਨ ਬਚਾਉਣ ਵਰਗਾ ਕੰਮ ਕੀਤਾ ਗਿਆ। ਸਾਰੇ ਬੁਲਾਰਿਆਂ ਵਲੋਂ ਉਨ੍ਹਾਂ ਦੀ ਇਸ ਕੰਮ ਬਦਲੇ ਤਾਰੀਫ ਕੀਤੀ ਗਈ।
==================================================


No comments:

Post a Comment