ਸਮਾਜ ਸੇਵੀ ਐਸ. ਪੀ. ਸਿੰਘ ਓਬਰਾਏ ਦੁਬਈ ਵਾਲਿਆਂ ਨੇ ਹਜ਼ਾਰਾਂ ਜ਼ਰੂਰਤਮੰਦਾਂ ਨੂੰ ਕੰਬਲ ਵੰਡੇ
ਪਟਿਆਲਾ 16 ਜਨਵਰੀ : ਉਸ ਵਾਹਿਗੁਰੂ ਅਗੇ ਇਹ ਅਰਦਾਸ ਕਰੋ ਕੀ , ਸਾਡੀਆਂ ਅਖਾਂ ਬੁਰਾ ਨਾ ਵੇਖਣ .. ਸਾਡੇ ਕੰਨ ਬੁਰਾ ਨਾ ਸੁਨਣ... ਅਸੀਂ ਮੂਹੋਂ ਬੁਰਾ ਨਾ ਬੋਲੀਏ ,, ਸਾਡਾ ਮਨ ਬੁਰਾ ਨਾ ਸੋਚੇ ,,, ਸਾਡੇ ਹਥਾਂ ਕੋਲੋਂ ਕਿਸੇ ਦਾ ਬੁਰਾ ਨਾ ਹੋਵੇ, "ਬਸ ਸਰਬਤ ਦਾ ਭੱਲਾ ਹੋਵੇ" ਇਹੀ ਸੋਚ ਲੇਕੇ ਚਲਇਆ ਹੈ "ਸਰਬੱਤ ਦਾ ਭਲਾ ਚੈਰੀ.
ਟਰੱਸਟ " । ਇਸ ਸੰਸਥਾ ਦੇ ਸੰਚਾਲਕ ਹਨ ਸਮਾਜ ਸੇਵੀ ਐਸ. ਪੀ. ਸਿੰਘ ਓਬਰਾਏ ਦੁਬਈ ਵਾਲੇ । ਜਿੰਨਾ ਨੇ ਆਪਣੀ ਨੇਕ ਕਮਾਈ ਚੋ ਲੋੜਵੰਦਾਂ ਨੂੰ ਗਰਮ ਕੰਬਲ ਪਿੰਡ ਪਿੰਡ ਵੰਡਕੇ ਇਨਸਾਨੀਅਤ ਦਾ ਫਰਜ ਨਿਭਾਇਆ । ਇਸ ਤੋਂ ਪਹਿਲਾਂ ਇਸ ਕੜਾਕੇ ਦੀ ਠੰਡ ਵਿਚ ਉਹ ਦਿੱਲੀ ਵਿਖੇ ਵੀ ਜ਼ਰੂਰਤਵੰਦਾਂ ਨੂੰ 13000 ਕੰਬਲ ਵੰਡ ਚੁੱਕੇ ਹਨ
ਟਰੱਸਟ " । ਇਸ ਸੰਸਥਾ ਦੇ ਸੰਚਾਲਕ ਹਨ ਸਮਾਜ ਸੇਵੀ ਐਸ. ਪੀ. ਸਿੰਘ ਓਬਰਾਏ ਦੁਬਈ ਵਾਲੇ । ਜਿੰਨਾ ਨੇ ਆਪਣੀ ਨੇਕ ਕਮਾਈ ਚੋ ਲੋੜਵੰਦਾਂ ਨੂੰ ਗਰਮ ਕੰਬਲ ਪਿੰਡ ਪਿੰਡ ਵੰਡਕੇ ਇਨਸਾਨੀਅਤ ਦਾ ਫਰਜ ਨਿਭਾਇਆ । ਇਸ ਤੋਂ ਪਹਿਲਾਂ ਇਸ ਕੜਾਕੇ ਦੀ ਠੰਡ ਵਿਚ ਉਹ ਦਿੱਲੀ ਵਿਖੇ ਵੀ ਜ਼ਰੂਰਤਵੰਦਾਂ ਨੂੰ 13000 ਕੰਬਲ ਵੰਡ ਚੁੱਕੇ ਹਨ
ਸਮਾਜ ਸੇਵੀ ਐਸ. ਪੀ. ਸਿੰਘ ਓਬੇਰਾਏ ਦੁਬਈ ਵਾਲਿਆਂ ਨੇ ਅਜ ਪਟਿਆਲਾ ਦੇ ਪਿੰਡਾਂ ਪਿੰਡ ਜਾਕੇ ਆਪਣੀ ਹਥੀ ਵੱਡੇ ਪੈਮਾਨੇ 'ਤੇ ਜ਼ਰੂਰਤਵੰਦਾਂ ਨੂੰ ਕੰਬਲ ਵੰਡਣ ਦੀ ਸ਼ੁਰੂਆਤ ਕੀਤੀ । ਇਸ ਮੌਕੇ ਉਨ੍ਹਾਂ ਬੋਲਦਿਆਂ ਕਿਹਾ ਕਿ ਪਟਿਆਲਾ ਵਿਚ ਪੈ ਰਹੀ ਕੜਾਕੇ ਦੀ ਠੰਢ ਵਿਚ ਗਰੀਬ ਲੋਕ ਕੰਬਲ ਦੀ ਵਰਤੋਂ ਕਰ ਸਕਣਗੇ । ਉਨਾ ਨੇ ਇਹ ਵੀ ਕਿਹਾ ਕਿ ਇਨਸਾਨੀਅਤ ਅਤੇ ਨੇਕੀ ਇਕ ਵੱਡਾ ਕਾਰਜ ਹੈ । ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿਚ ਜ਼ਰੂਰਤਮੰਦ ਨੇ ਪਿੰਡ ਥੇੜੀ, ਡੀਲਵਾਲ, ਨੂਰਖੇੜੀ, ਬੋਸਰ, ਭੋਹਲਰਾ,ਖੇੜੀ ਪੰਡਤਾ, ਹੀਰਾ ਕਾਲੋਨੀ, ਬਹਾਦੁਰਗੜ੍ਹ, ਪਿੰਡ ਫਗਣ ਮਾਜਰਾ ਵਿਚ 15 ਪਿੰਡਾਂ ਤੋਂ ਇਲਾਵਾ ਕਈਂ ਪਿੰਡਾਂ ਵਿਚ ਕੰਬਲ ਵੰਡੇ । ਜੀਵਨ ਦੇ ਆਖੜੀ ਪੜਾਅ ਵਿੱਚ ਪੰਹੁਚਿਆਂ ਟਕਸਾਲੀ ਅਕਾਲੀ ਆਗੂ ਤੇ ਸ਼ਿਕਲੀਗਰ ਪੰਜਾਬ ਦੇ ਸਾਬਕਾ ਪ੍ਰਧਾਨ ਬਾਪੂ ਜੰਗ ਸਿੰਘ ਪੁੱਤਰ ਮਲਾਹਰ ਸਿੰਘ ਦੇ ਸਾਰੇ ਪਰਿਵਾਰ ਦੀਆ ਮੁਸ਼ਕਲਾਂ ਹਲ ਕਰਨ ਦਾ ਵੀ ਭਰੋਸਾ ਦਵਾਇਆ ਉਥੇ ਹੀ ਉਸ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦਾ ਵੀ ਭਰੋਸਾ ਦਵਾਇਆ । ਬਲਵਿੰਦਰ ਸੈਫਦੀਪੁਰ ਪਹਿਲਾਂ ਹੀ ਇਸ ਪਰਿਵਾਰ ਨੂੰ ਆਟਾ ਦੇ ਦਾਲ ਹਰ ਮੀਹਿਨੇ ਦਿੰਦੇ ਆ ਰਹੇ ਸਨ . ਇਸ ਮੋਕੇ ਇਸ ਸੰਸਥਾ ਦੇ ਮੈਂਬਰ ਗੁਰਮੀਤ ਸਿੰਘ ਫਗਣ ਮਾਜਰਾ ,ਬਲਵਿੰਦਰ ਸਿੰਘ ਸੈਫਦੀਪੁਰ, ਜਸਵਿੰਦਰ ਸਿੰਘ ਖਾਲਸਾ ਦੁਬਈ ਵਾਲੇ, ਜੱਸਾ ਸਿੰਘ ਸੰਧੂ, ਸ਼ੀਤਲ ਸਿੰਘ ਨੰਬੜਦਾਰ, ਵਰਿਆਮ ਸਿੰਘ ਪ੍ਰਧਾਨ, ਸੁਖਵੰਤ ਸਿੰਘ ਸੈਫਦੀਪੁਰ, ਤੇਜਿੰਦਰ ਸਿੰਘ ਤੇਜੀ,ਜਸਪਾਲ ਸਿੰਘ, ਸ਼ਹੀਦ ਭਗਤ ਸਿੰਘ ਨੋਜਵਾਨ ਸੇਵਲ ਦਲ ਦੇ ਨੋਜਵਾਨਾਂ, ਅਰਬਨ ਅਸਟੇਟ ਤੋਂ ਇਲਾਵਾ ਇਸ ਮੌਕੇ ਵੱਡੀ ਗਿਣਤੀ 'ਚ ਇਲਾਕਾ ਵਾਸੀ ਅਤੇ ਦੂਰੋਂ ਨੇੜਿਓਂ ਪੁੱਜੀਆਂ ਸੰਗਤਾਂ ਨੇ ਹਾਜਰੀ ਲਵਾਈ ।
===========================================================
No comments:
Post a Comment